ਪੰਜਾਬ

punjab

ETV Bharat / state

ਏਜੰਟ ਖਿਲਾਫ਼ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਪੇ

ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਪੇ ਅਤੇ ਏਜੰਟ ਨੂੰ ਥਾਣਾ ਨੰਗਲ ਬੁਲਾਇਆ ਗਿਆ। ਇਸ ਦੌਰਾਨ ਦੋਵਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਟਰੈਵਲ ਏਜੰਟ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਅਤੇ ਐੱਸਐੱਸਪੀ ਰੂਪਨਗਰ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜੇ ਕੋਈ ਬਿਨਾਂ ਲਾਇਸੈਂਸ ਤੋਂ ਕੋਈ ਟ੍ਰੈਵਲ ਏਜੰਟ ਕੰਮ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Parents of teenagers stranded in Saudi Arabia reach police station with complaint against agent
ਏਜੰਟ ਖਿਲਾਫ਼ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਪੇ

By

Published : May 27, 2022, 9:23 AM IST

ਰੂਪਨਗਰ : ਸਾਊਦੀ ਅਰਬ ਤੋਂ ਵਾਇਰਲ ਵੀਡੀਓ ਮਾਮਲੇ ਵਿੱਚ ਕਾਰਵਾਈ ਨੂੰ ਅੱਗੇ ਵਧਾਉਦਿਆ ਹੋਇਆ ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਤਾ-ਪਿਤਾ ਅਤੇ ਏਜੰਟ ਨੂੰ ਥਾਣਾ ਨੰਗਲ ਬੁਲਾਇਆ ਗਿਆ। ਇਸ ਦੌਰਾਨ ਦੋਵਾਂ ਦੀ ਆਪਸੀ ਗੱਲਬਾਤ ਤੋਂ ਬਾਅਦ ਟਰੈਵਲ ਏਜੰਟ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਅਤੇ ਐੱਸਐੱਸਪੀ ਰੂਪਨਗਰ ਨੇ ਇਸ ਮਾਮਲੇ ਤੇ ਬੋਲਦੇ ਹੋਏ ਕਿਹਾ ਕਿ ਜੇ ਕੋਈ ਬਿਨਾਂ ਲਾਇਸੈਂਸ ਤੋਂ ਕੋਈ ਟ੍ਰੈਵਲ ਏਜੰਟ ਕੰਮ ਕਰ ਰਿਹਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪਿਛਲੇ ਦਿਨੀਂ ਵਿਦੇਸ਼ਾਂ ਵਿੱਚ ਫਸੇ ਨੌਜਵਾਨਾਂ ਵੱਲੋਂ ਸੋਸ਼ਲ ਮੀਡੀਆ ਉੱਤੇ ਵੀਡੀਓ ਵਾਇਰਲ ਕਰ ਰਹੇ ਪੰਜਾਬ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਗਈ ਸੀ। ਦੱਸਣਯੋਗ ਹੈ ਕਿ ਜਿਸ ਏਜੰਟ ਖ਼ਿਲਾਫ਼ ਵਿਦੇਸ਼ ਚ ਬੈਠੇ ਨੌਜਵਾਨਾਂ ਨੇ ਵੀਡੀਓ ਵਾਇਰਲ ਕੀਤੀ ਸੀ ਉਸ ਵੱਲੋਂ ਨੰਗਲ ਚ ਇੱਕ ਪ੍ਰੈੱਸ ਕਾਨਫ਼ਰੰਸ ਵੀ ਕੀਤੀ ਗਈ ਸੀ। ਸਿੱਟਾ ਇਹ ਨਿਕਲਿਆ ਕਿ ਮੀਡੀਆ ਵਿੱਚ ਖਬਰ ਲੱਗਣ ਤੋਂ ਬਾਅਦ ਇਕ ਹੋਰ ਵੀਡੀਓ ਨੌਜਵਾਨਾਂ ਵੱਲੋਂ ਵਾਇਰਲ ਕੀਤੀ ਗਈ ਜਿਸ ਵਿੱਚ ਉਕਤ ਨੌਜਵਾਨਾਂ ਨੇ ਕਿਹਾ ਕਿ ਖ਼ਬਰ ਲੱਗਣ ਤੋਂ ਬਾਅਦ ਵਿਦੇਸ਼ ਵਿੱਚ ਸਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ । ਉਸੇ ਸੰਬੰਧ ਵਿਚ ਨੌਜਵਾਨਾਂ ਦੇ ਮਾਪੇ ਨੰਗਲ ਥਾਣੇ ਚ ਸ਼ਿਕਾਇਤ ਲੈ ਕੇ ਪਹੁੰਚੇ।

ਏਜੰਟ ਖਿਲਾਫ਼ ਸ਼ਿਕਾਇਤ ਲੈ ਕੇ ਥਾਣੇ ਪਹੁੰਚੇ ਸਾਊਦੀ ਅਰਬ ਵਿੱਚ ਫਸੇ ਨੌਜਵਾਨਾਂ ਦੇ ਮਾਪੇ

ਏਜੰਟ ਵੱਲੋਂ ਦੋ ਦਿਨ ਦਾ ਮੰਗਿਆ ਗਿਆ ਸਮਾਂ:ਨੌਜਵਾਨਾਂ ਦੇ ਮਾਪਿਆਂ ਦੀ ਸ਼ਿਕਾਇਤ ਤੋਂ ਬਾਅਦ ਪੁਲਸ ਨੇ ਉਕਤ ਏਜੰਟ ਨੂੰ ਥਾਣੇ ਵਿੱਚ ਬੁਲਾ ਲਿਆ। ਦੋਵਾਂ ਧਿਰਾਂ ਵਿੱਚ ਗੱਲਬਾਤ ਦੌਰਾਨ ਏਜੰਟ ਵੱਲੋਂ ਦੋ ਦਿਨ ਦਾ ਸਮਾਂ ਮੰਗਿਆ ਗਿਆ ਹੈ। ਜਿਸ ਦੀ ਸਹਿਮਤੀ ਤੋਂ ਬਾਅਦ ਪੁਲਿਸ ਨੇ ਹੁਣ ਸੋਮਵਾਰ ਨੂੰ ਮੁੜ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਹੈ।

ਪੁਲਿਸ ਵੱਲੋਂ ਸਖ਼ਤ ਚਿਤਾਵਨੀ:ਇਸ ਮਾਮਲੇ ਵਿੱਚ ਐਸਐਸਪੀ ਰੂਪਨਗਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਹੈ। ਜਿਹੜੇ ਲੋਕ ਬਿਨਾਂ ਪਰਮਿਟ ਤੋਂ ਏਜੰਟੀ ਕਰ ਰਹੇ ਹਨ ਉਨ੍ਹਾਂ ਨੂੰ ਸਖ਼ਤ ਚਿਤਾਵਨੀ ਹੈ ਕੀ ਉਹ ਇਹ ਕੰਮ ਬੰਦ ਕਰ ਦੇਣ ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਇਸੀ ਮਾਮਲੇ ਨੂੰ ਡੀਐੱਸਪੀ ਨੰਗਲ ਅਤੇ ਐਸਐਚਓ ਨੰਗਲ ਛਾਣਬੀਣ ਕਰ ਰਹੇ ਹਨ।

ਡਿਪਟੀ ਕਮਿਸ਼ਨਰ ਨੇ ਸਾਊਦੀ ਅਰਬ ਤੋਂ ਵਾਇਰਲ ਹੋਈ ਵੀਡੀਓ ਦੇ ਸਬੰਧ ਵਿੱਚ ਬੋਲਦੇ ਹੋਏ ਕਿਹਾ ਕਿ ਇਹ ਮਾਮਲਾ ਮੀਡੀਆ ਦੇ ਵਲੋਂ ਹੀ ਪਤਾ ਲੱਗਿਆ ਹੈ। ਬਹੁਤ ਸੀਰੀਅਸ ਮਾਮਲਾ ਹੈ ਸਾਰੇ ਲੋਕਾਂ ਦੀ ਸਕਿਊਰਿਟੀ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ। ਇਸ ਮਾਮਲੇ ਨੂੰ ਮੈਂ ਐੱਸਡੀਐਮ ਆਨੰਦਪੁਰ ਸਾਹਿਬ ਤੇ ਐੱਸਐੱਸਪੀ ਰੂਪਨਗਰ ਨਾਲ ਗੱਲ ਕਰਾਂਗੀ।

ਇਹ ਵੀ ਪੜ੍ਹੋ :'PU ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਲੜੇਗਾ ਲੜਾਈ'

ABOUT THE AUTHOR

...view details