ਰੂਪਨਗਰ: ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਮੰਡੀਆਂ 'ਚ ਝੋਨਾ ਖਰੀਦਣ ਲਈ ਸਰਕਾਰਾਂ ਨੇ ਕਈ ਤਰ੍ਹਾਂ ਦੇ ਪ੍ਰਬੰਧ ਕੀਤੇ ਹਨ। ਰੂਪਨਗਰ 'ਚ ਵੀ ਕਿਸਾਨ ਆਪਣੀ ਫਸਲ ਮੰਡੀਆਂ 'ਚ ਲਿਆਉਣ ਲੱਗੇ ਹਨ ਅਤੇ ਖ਼ਰੀਦ ਲਗਾਤਾਰ ਜਾਰੀ ਹੈ।
ਮੰਡੀ 'ਚ ਮੌਜੂਦ ਆੜ੍ਹਤੀਆਂ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਖ਼ਰਦੀ ਲਈ ਚੰਗੇ ਪ੍ਰਬੰਧ ਕੀਤੇ ਗਏ ਹਨ। ਅਤੇ ਲੇਬਰ ਦੇ ਨਾਲ ਨਾਲ ਪਾਣੀ ਦਾ ਵੀ ਪੁਖ਼ਤਾ ਪ੍ਰਬੰਧ ਹੈ। ਉੱਥੇ ਹੀ ਦੂਜੇ ਪਾਸੇ ਕਿਸਾਨ ਵੀ ਸਰਕਾਰੀ ਪ੍ਰਬੰਧਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਨਜ਼ਰ ਆਏ ਹਨ।
ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਸਮੇਂ ਤੋਂ ਪਹਿਲਾਂ ਹੀ ਝੋਨੇ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਸੀ ਉਸ ਹਿਸਾਬ ਨਾਲ ਅੱਜ ਝੋਨੇ ਦੀ ਖ਼ਰੀਦ ਦਾ ਨੌਵਾਂ ਦਿਨ ਹੈ। ਪਹਿਲਾਂ ਇਹ ਖ਼ਰੀਦ 1 ਅਕਤੂਬਰ ਤੋਂ ਸ਼ੁਰੂ ਹੋਣੀ ਸੀ। ਪਰ ਸਰਕਾਰ ਵੱਲੋਂ ਝੋਨੇ ਦੀ ਖ਼ਰੀਦ ਸਮੇਂ ਤੋਂ ਪਹਿਲਾਂ 25 ਸਤੰਬਰ ਤੋਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਸਰਕਾਰ ਦੇ ਇਸ ਫ਼ੈਸਲੇ 'ਤੇ ਸਿਆਸਤ ਵੀ ਬਹੁਤ ਭਖੀ ਸੀ।
ਰੂਪਨਗਰ 'ਚ ਝੋਨੇ ਦੀ ਖ਼ਰੀਦਰੂਪਨਗਰ 'ਚ ਝੋਨੇ ਦੀ ਖ਼ਰੀਦ ਸਿਆਸੀ ਆਗੂਆਂ ਅਥੇ ਕਿਸਾਨਾਂ ਦਾ ਕਹਿਣਾ ਸੀ ਖੇਤੀ ਕਾਨੂੰਨਾਂ ਤੋਂ ਧਿਆਨ ਹਟਾਉਣ ਲਈ ਸਰਕਾਰ ਨੇ ਸਮੇਂ ਤੋਂ ਪਹਿਲਾਂ ਝੋਨੇ ਦੀ ਖ਼ਰੀਦ ਸੁਰੂ ਕੀਤੀ ਹੈ। ਜਿੱਥਏ ਇੱਕ ਪਾਸੇ ਕਈ ਥਾਵਾਂ ਤੇ ਕਿਸਾਨਾਂ ਨੂੰ ਮੰਡੀਆਂ 'ਚ ਸੁਵਿਧਾਵਾਂ ਨਾ ਮਿਲਾਣ ਕਾਰਨ ਕਿਸਾਨ ਪਰੇਸ਼ਾਨ ਹਨ ਉੱਥੇ ਹੀ ਦੂਜੇ ਪਾਸੇ ਰੂਪਨਰ ਦੀ ਮੰਡੀਆਂ 'ਚ ਕੀਤੇ ਸਰਕਾਰੀ ਪ੍ਰਬੰਧਾਂ ਤੋਂ ਆੜ੍ਹਤੀ ਅਤੇ ਕਿਲਾਨ ਦੋਵੇਂ ਸੰਤੁਸ਼ਟ ਨਜ਼ਰ ਆ ਰਹੇ ਹਨ।