ਪੰਜਾਬ

punjab

ETV Bharat / state

ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਇਆ ਆਕਸੀਜਨ ਪਲਾਂਟ - Corona epidemic

ਰੂਪਨਗਰ ਦੇ ਸਰਕਾਰੀ ਹਸਪਤਾਲ ਵਿਚ ਕੋਰੋਨਾ ਦੀ ਤੀਜੀ ਲਹਿਰ (Corona third movement) ਨੂੰ ਮੱਦੇਨਜ਼ਰ ਰੱਖਦੇ ਹੋਏ ਆਕਸੀਜਨ ਪਲਾਂਟ (Oxygen Plant) ਦੀ ਸਥਾਪਨਾ ਕੀਤੀ ਗਈ ਹੈ।ਇਸ ਮੌਕੇ ਮਨੀਸ਼ ਤਿਵਾੜੀ ਦਾ ਕਹਿਣਾ ਹੈ ਕਿ ਸਿਹਤ ਸਹੂਲਤਾਂ ਦੇਣ ਸਰਕਾਰ ਦਾ ਮੁੱਢਲਾ ਟੀਚਾ ਹੈ।

ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਇਆ ਆਕਸੀਜਨ ਪਲਾਂਟ
ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਇਆ ਆਕਸੀਜਨ ਪਲਾਂਟ

By

Published : Jul 14, 2021, 9:40 PM IST

ਰੂਪਨਗਰ:ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਦੇਸ਼ ਭਰ ਦੇ ਹਸਪਤਾਲਾਂ ਦੇ ਵਿੱਚ ਆਕਸੀਜਨ ਦਾ ਸੰਕਟ ਸੀ ਉਸ ਨੂੰ ਧਿਆਨ ਵਿਚ ਰੱਖਦੇ ਹੋਏ ਆਕਸੀਜਨ ਦੀ ਸਮਰੱਥਾ ਨੂੰ ਵਧਾਉਣ ਲਈ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਆਕਸੀਜਨ ਪਲਾਂਟ (Oxygen Plant) ਦੀ ਸਥਾਪਨਾ ਕੀਤੀ ਗਈ।

ਇਸ ਪਲਾਂਟ ਦੇ ਉਦਘਾਟਨ ਸਮੇਂ ਲੋਕ ਸਭਾ ਮੈਂਬਰ ਸ੍ਰੀ ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ ਅਤੇ ਵਿਧਾਨ ਸਭਾ ਸਪੀਕਰ ਕੇ ਪੀ ਸਿੰਘ ਰਾਣਾ ਅਤੇ ਯੂਥ ਕਾਂਗਰਸ ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਖਾਸ ਤੌਰ ਉਤੇ ਪਹੁੰਚੇ ਅਤੇ ਉਨ੍ਹਾਂ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।

ਤੀਜੀ ਲਹਿਰ ਨੂੰ ਮੱਦੇਨਜ਼ਰ ਰੱਖਦੇ ਹੋਏ ਲਗਾਇਆ ਆਕਸੀਜਨ ਪਲਾਂਟ

ਮਨੀਸ਼ ਤਿਵਾੜੀ ਵੱਲੋਂ ਕਿਹਾ ਗਿਆ ਕਿ ਸਿਹਤ ਸਹੂਲਤਾਂ ਦੇਣਾ ਪੰਜਾਬ ਸਰਕਾਰ ਦਾ ਮੁੱਢਲਾ ਟੀਚਾ ਹੈ ਅਤੇ ਹਰ ਇੱਕ ਨੂੰ ਕੋਰੋਨਾ ਮਹਾਂਮਾਰੀ (Corona epidemic) ਤੋਂ ਬਚਾਉਣ ਲਈ ਟੀਕਾਕਰਨ ਵੀ ਕੀਤਾ ਜਾ ਰਿਹਾ ਹੈ।ਵਿਧਾਨ ਸਭਾ ਸਪੀਕਰ ਕੇ ਪੀ ਸਿੰਘ ਰਾਣਾ ਨੇ ਕਿਹਾ ਗਿਆ ਕਿ ਪੰਜਾਬ ਵਿੱਚ ਸਿਹਤ ਸਹੂਲਤਾਂ ਦਾ ਪੱਧਰ ਬਾਕੀ ਪ੍ਰਦੇਸ਼ਾਂ ਨਾਲੋਂ ਵਧੀਆ ਹੈ ਚੰਗੇ ਪੱਧਰ ਉੱਤੇ ਹੈ।

ਇਹ ਵੀ ਪੜੋ:ਛੇਵੇਂ ਪੇ ਕਮਿਸ਼ਨ ਖ਼ਿਲਾਫ਼ ਡਾਕਟਰਾਂ ਨੇ ਕੱਢੀ ਰੋਸ ਰੈਲੀ

ABOUT THE AUTHOR

...view details