ਰੂਪਨਗਰ: ਬੀਤੇ ਦਿਨੀਂ ਆਸਾਮ ਚੀਨ ਦੀ ਸਰਹੱਦ 'ਤੇ ਡਿਊਟੀ ਦੌਰਾਨ ਆਕਸੀਜਨ ਦੀ ਘਾਟ ਕਾਰਨ ਨੂਰਪੁਰ ਬੇਦੀ ਦਾ ਹੌਲਦਾਰ ਗੁਰਨਿੰਦਰ ਸਿੰਘ ਸ਼ਹੀਦ ਹੋ ਗਏ ਸਨ। ਉਨ੍ਹਾਂ ਦੇ ਭੋਗ ਮੌਕੇ ਜਿੱਥੇ ਪੂਰੇ ਪਿੰਡ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ, ਉਥੇ ਹੀ ਇਸ ਮੌਕੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਵੀ ਪਹੁੰਚੇ।
ਸ਼ਹੀਦ ਹੌਲਦਾਰ ਗੁਰਨਿੰਦਰ ਸਿੰਘ ਦਾ ਪਾਇਆ ਗਿਆ ਭੋਗ - ਰੂਪਨਗਰ
ਬੀਤੇ ਦਿਨੀਂ ਆਸਾਮ ਚੀਨ ਦੀ ਸਰਹੱਦ 'ਤੇ ਡਿਊਟੀ ਦੌਰਾਨ ਆਕਸੀਜਨ ਦੀ ਘਾਟ ਕਾਰਨ ਨੂਰਪੁਰ ਬੇਦੀ ਦਾ ਹੌਲਦਾਰ ਗੁਰਨਿੰਦਰ ਸਿੰਘ ਸ਼ਹੀਦ ਹੋ ਗਏ ਸਨ ਜਿਹਨਾਂ ਦੀ ਅੰਤਮ ਅਰਦਾਸ ਕੀਤੀ ਗਈ।
ਸ਼ਹੀਦ ਹੌਲਦਾਰ ਗੁਰਨੀਦਰ ਸਿੰਘ ਦੇ ਭੋਗ ਤੇ ਪਹੁੰਚੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ
ਇਸ ਦੌਰਾਨ ਡਾ. ਚੀਮਾ ਨੇ ਕਿਹਾ ਕਿ ਅਜਿਹੇ ਸ਼ਹੀਦਾਂ ਦੀ ਸ਼ਹਾਦਤ ਨੂੰ ਭੁੱਲਿਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਸੱਤਾ ਧਿਰ ਦਾ ਕੋਈ ਸਥਾਨਕ ਆਗੂ ਭੋਗ 'ਤੇ ਨਹੀਂ ਪਹੁੰਚਿਆ, ਪਰ ਅਸੀਂ ਪਰਿਵਾਰ ਨਾਲ ਖੜੇ ਹਾਂ, ਜੋ ਵੀ ਪਰਿਵਾਰ ਦੀ ਜ਼ਰੂਰਤ ਹੋਵੇਗੀ ਉਸਦੀ ਪੈਰਵੀ ਸਰਕਾਰ ਅਤੇ ਪ੍ਰਸ਼ਾਸਨ ਕੋਲ ਕਰਾਂਗੇ।
ਉੱਥੇ ਹੀ ਪੰਜਾਬ ਅਸੈਂਬਲੀ ਦੇ ਸਪੀਕਰ ਰਾਣਾ ਕੇਪੀ ਸਿੰਘ ਸਿਹਤ ਖਰਾਬ ਹੋਣ ਕਾਰਨ ਨਹੀਂ ਪਹੁੰਚ ਸਕੇ, ਪਰ ਉਨ੍ਹਾਂ ਦੀ ਤਰਫੋਂ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਪਰਿਵਾਰ ਕੋਲ ਪਹੁੰਚੇ ਅਤੇ ਕਿਹਾ ਕਿ ਯਾਦਗਾਰ ਵਿੱਚ ਪਿੰਡ ਵਿੱਚ ਇੱਕ ਯਾਦਗਾਰੀ ਗੇਟ ਬਣਾਇਆ ਜਾਵੇਗਾ। ਉਸ ਲਈ ਤਿੰਨ ਲੱਖ ਰੁਪਏ ਦਿੱਤੇ ਜਾਣਗੇ। ਪਿੰਡ ਵਾਸੀਆਂ ਦੀ ਮੰਗ ਸੀ ਕਿ ਪਿੰਡ ਵਿੱਚ ਕੋਈ ਸਕੂਲ ਅਤੇ ਡਿਸਪੈਂਸਰੀ ਨਹੀਂ ਹੈ। ਜੇਕਰ ਪਿੰਡ ਵਿੱਚ ਕੋਈ ਸਕੂਲ ਬਣਾਇਆ ਜਾਂਦਾ ਹੈ ਤਾਂ ਚੰਗੀ ਗੱਲ ਹੋਵੇਗੀ ਤਾਂ ਨਾਇਬ ਤਹਿਸੀਲਦਾਰ ਨੇ ਕਿਹਾ ਕਿ ਪਿੰਡ ਵਾਸੀਆਂ ਦੀ ਇਸ ਮੰਗ ਨੂੰ ਸਰਕਾਰ ਕੋਲ ਜਾਣੂ ਕਰਵਾਇਆ ਜਾਵੇਗਾ।