ਪੰਜਾਬ

punjab

ETV Bharat / state

ਬਿਜਲੀ ਦਰਾਂ 'ਚ ਵਾਧੇ 'ਤੇ ਵਿਰੋਧੀਆਂ ਦੀ ਕੈਪਟਨ ਨੂੰ ਘੇਰਨ ਦੀ ਤਿਆਰੀ - ਪੰਜਾਬ 'ਚ ਬਿਜਲੀ ਰੇਟਾਂ ਦੇ ਵਾਧੇ

ਪੰਜਾਬ ਵਿੱਚ 1 ਜਨਵਰੀ 2020 ਤੋਂ ਘਰੇਲੂ ਅਤੇ ਵਪਾਰਕ ਬਿਜਲੀ ਦੇ ਰੇਟ ਵਧਣ ਜਾ ਰਹੇ ਹਨ ਜਿਸਨੂੰ ਲੈ ਕੇ ਪੰਜਾਬ ਵਿੱਚ ਹਰ ਵਰਗ ਬਹੁਤ ਗੁੱਸੇ 'ਚ ਨਜ਼ਰ ਆ ਰਿਹਾ ਹੈ ਅਤੇ ਵਿਰੋਧੀ ਧਿਰ ਕੈਪਟਨ ਸਰਕਾਰ ਨੂੰ ਘੇਰਨ ਦੀ ਗੱਲ ਕਰ ਰਹੀ ਹੈ।

ਫ਼ੋਟੋ
ਫ਼ੋਟੋ

By

Published : Dec 27, 2019, 9:15 PM IST

Updated : Dec 27, 2019, 11:17 PM IST

ਰੋਪੜ: ਕੈਪਟਨ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਚੁੱਕੇ ਹਨ ਇਸ ਦੌਰਾਨ ਲਗਾਤਾਰ ਪੰਜਾਬ ਦੇ ਵਿੱਚ ਸਰਕਾਰ ਵੱਲੋਂ ਬਿਜਲੀ ਦੇ ਰੇਟ ਵਧਾਏ ਜਾ ਰਹੇ ਹਨ। ਹੁਣ ਪੰਜਾਬ ਵਿੱਚ 1 ਜਨਵਰੀ 2020 ਤੋਂ ਘਰੇਲੂ ਅਤੇ ਵਪਾਰਕ ਬਿਜਲੀ ਦੇ ਰੇਟ ਵਧਣ ਜਾ ਰਹੇ ਹਨ ਜਿਸਨੂੰ ਲੈ ਕੇ ਪੰਜਾਬ ਵਿੱਚ ਹਰ ਵਰਗ ਬਹੁਤ ਗੁੱਸੇ 'ਚ ਨਜ਼ਰ ਆ ਰਿਹਾ ਹੈ।

ਬਿਜਲੀ ਰੇਟਾਂ ਦੇ ਵਾਧੇ ਨੂੰ ਲੈ ਕੇ ਕੈਪਟਨ ਨੂੰ ਘੇਰਨਗੇ ਵਿਰੋਧੀ

ਦੂਸਰੇ ਪਾਸੇ ਵਿਰੋਧੀ ਧਿਰ ਆਮ ਆਦਮੀ ਪਾਰਟੀ ਕੈਪਟਨ ਦੇ ਗੜ੍ਹ ਵਿੱਚ ਬਿਜਲੀ ਰੇਟਾਂ ਦੇ ਵਾਧੇ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨ ਦੀ ਗੱਲ ਕਰ ਰਹੀ ਹੈ। ਓਧਰ ਹੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵੀ ਕੈਪਟਨ ਨੂੰ ਘੇਰਣ ਦੀ ਤਿਆਰੀ ਕਰ ਚੁੱਕੀ ਹੈ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ ਵਿੱਚ ਤਿੰਨ ਪ੍ਰਾਈਵੇਟ ਥਰਮਲ ਪਲਾਂਟ ਸਥਾਪਿਤ ਕੀਤੇ ਗਏ ਸਨ ਜਿਨ੍ਹਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਪਰ ਇਸ ਤੋਂ ਉਲਟ ਹੁਣ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਲਗਾਤਾਰ ਬਿਜਲੀ ਦੇ ਰੇਟਾਂ ਦੇ ਵਿੱਚ ਵਾਧਾ ਕਰਦੀ ਆ ਰਹੀ ਹੈ।

ਇਸ ਮਾਮਲੇ ਵਿੱਚ ਕਾਂਗਰਸ ਦੇ ਦਿੱਗਜ ਨੇਤਾ ਸੁਨੀਲ ਕੁਮਾਰ ਜਾਖੜ ਵੀ ਬਿਜਲੀ ਦੇ ਰੇਟਾਂ ਦੇ ਵਿੱਚ ਕਰਨ ਜਾ ਰਹੇ ਵਾਧੇ 'ਤੇ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਖੜ੍ਹੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਕਾਂਗਰਸ ਦੇ ਸਾਰੇ ਵਿਧਾਇਕਾਂ ਨੂੰ ਦੱਸਣ ਕਿ ਹੁਣ ਰੇਟ ਕਿਉਂ ਵਧਾਏ ਜਾ ਰਹੇ ਹਨ।

Last Updated : Dec 27, 2019, 11:17 PM IST

ABOUT THE AUTHOR

...view details