ਰੂਪਨਗਰ: ਆਨੰਦਪੁਰ ਸਾਹਿਬ ਦੇ ਸਮੂਹ ਕਿਸਾਨ ਨੌਜਵਾਨ, ਧਾਰਮਿਕ, ਸਮਾਜਕ ਸੰਗਤਾਂ ਵੱਲੋਂ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਨੁਮਾਈ ਹੇਠ ਦਿੱਲੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਹੀਦ ਹੋਏ ਪੰਜ ਸੌ ਦੇ ਕਰੀਬ ਕਿਸਾਨਾਂ ਮਜ਼ਦੂਰਾਂ ਦੇ ਲਈ ਅਰਦਾਸ ਕਰਨ ਆਏ ਹੋਏ ਸਨ ਤਾਂ ਜਦੋx ਸ੍ਰੀ ਕੇਸਗੜ੍ਹ ਸਾਹਿਬ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਮੱਥਾ ਟੇਕਣ ਪਹੁੰਚੇ ਤਾਂ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਨਾਲ ਹੀ ਨਾਅਰੇਬਾਜ਼ੀ ਕਰਦੇ ਹੋਏ ਗੱਡੀ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।
ਕਾਂਗਰਸੀ ਨੇਤਾ ਗੁਰਸਿਮਰਨ ਮੰਡ ਦਾ ਜਥੇਬੰਦੀਆਂ ਵਲੋਂ ਵਿਰੋਧ - ਗੁਰਸਿਮਰਨ ਮੰਡ ਦਾ ਜਥੇਬੰਦੀਆਂ ਵਲੋਂ ਵਿਰੋਧ
ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਦਾ ਗੁਰਦੁਆਰਾ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਪਹੁੰਚਣ ਤੇ ਜਥੇਬੰਦੀਆਂ ਵਲੋਂ ਵਿਰੋਧ ਕੀਤਾ ਗਿਆ ਅਤੇ ਨਾਅਰੇਬਾਜ਼ੀ ਕਰਦੇ ਹੋਏ ਗੱਡੀ ਦੀ ਭੰਨਤੋੜ ਕਰਨ ਦੀ ਕੋਸ਼ਿਸ਼ ਕੀਤੀ ਗਈ।
Congress leader Gursimran Singh Mand arrives at Gurdwara Kesgarh Sahib (Anandpur Sahib)
ਇਹ ਵੀ ਪੜੋ:2022 Punjab Assembly Election: ਕੌਣ-ਕੌਣ ਹੋ ਸਕਦੈ CM Face....ਖ਼ਾਸ
ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੇ ਵੱਖ ਵੱਖ ਮੁੱਦਿਆਂ ਤੇ ਗੱਲਬਾਤ ਵੀ ਕੀਤੀ ਅਤੇ ਕਿਹਾ ਕਿ ਮੈਂ ਇਸ ਗੁੰਡਾਗਰਦੀ ਦੀ ਸਖ਼ਤ ਸਬਦਾਂ ਵਿੱਚ ਨਿਖੇਧੀ ਕਰਦਾ ਹਾਂ। ਇਹ ਲੋਕ ਕੋਈ ਕਿਸਾਨ ਨਹੀਂ ਸਨ, ਸਗੋਂ ਕਿਸਾਨਾਂ ਦਾ ਅੰਦੋਲਨ ਖਰਾਬ ਕਰਨ ਵਾਲੇ ਹਨ। ਅਸੀਂ ਦੇਸ਼ ਹਿੱਤ ਲਈ ਕੰਮ ਕਰ ਰਹੇ ਹਾਂ ਅਤੇ ਹਮੇਸ਼ਾ ਕਰਦੇ ਰਹਾਂਗੇ। ਰਹੀ ਗੱਲ ਕਿਸਾਨ ਅੰਦੋਲਨ ਦੀ ਤਾਂ ਮੈਂ ਹਮੇਸ਼ਾ ਕਿਸਾਨ ਭਰਾਵਾਂ ਦੇ ਨਾਲ ਹਾਂ.. ਗੁੰਡਾਗਰਦੀ ਬਰਦਾਸ਼ਤ ਨਹੀ ਕਰਾਂਗੇ।