ਰੋਪੜ: ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਭਰ ਦੇ ਵਿੱਚ ਵਿੱਦਿਅਕ ਅਦਾਰੇ ਬੰਦ ਹਨ। ਵਿੱਦਿਅਕ ਅਦਾਰੇ ਬੰਦ ਹੋਣ ਕਾਰਨ ਸਕੂਲ ਦੇ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਾਉਣ ਦਾ ਯਤਨ ਸਕੂਲ ਪ੍ਰਬੰਧਕਾਂ ਵੱਲੋਂ ਕੀਤਾ ਗਿਆ ਹੈ ਪਰ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਆਮ ਤੌਰ 'ਤੇ ਸਾਧਾਰਨ ਪਰਿਵਾਰ ਦੇ ਵਿੱਚ ਪੂਰੇ ਪਰਿਵਾਰ ਕੋਲ ਇੱਕ ਹੀ ਫੋਨ ਹੁੰਦਾ ਹੈ। ਜਿਸ ਪਰਿਵਾਰ ਦੇ ਘਰ ਦੇ ਵਿੱਚ ਦੋ ਬੱਚੇ ਹਨ, ਉਨ੍ਹਾਂ ਨੂੰ ਆਪਣੇ ਬੱਚਿਆਂ ਨੂੰ ਇੱਕੋ ਮੋਬਾਈਲ 'ਤੇ ਪੜ੍ਹਾਈ ਕਰਨੀ ਕਾਫੀ ਔਖੀ ਹੋ ਗਈ ਹੈ।
ਕੋਰੋਨਾ ਕਾਲ ਦੇ ਚੱਲਦੇ ਆਮ ਲੋਕ ਸਾਧਾਰਣ ਪਰਿਵਾਰ ਆਰਥਿਕ ਤੰਗੀ ਦਾ ਜਿੱਥੇ ਸਾਹਮਣਾ ਕਰ ਰਹੇ ਸਨ। ਅਜਿਹੇ ਦੇ ਵਿੱਚ ਉਹ ਆਪਣੇ ਬੱਚੇ ਦੀ ਆਨਲਾਈਨ ਪੜ੍ਹਾਈ ਵਾਸਤੇ ਨਵਾਂ ਫੋਨ ਖਰੀਦਣ ਤੋਂ ਵੀ ਅਸਮਰੱਥ ਹਨ। ਅਜਿਹੇ ਹਾਲਾਤ ਦੇ ਵਿੱਚ ਜਿਨ੍ਹਾਂ ਪਰਿਵਾਰਾਂ ਦੇ ਘਰ ਪੁਰਾਣੇ ਫੋਨ ਪਏ ਸਨ। ਉਨ੍ਹਾਂ ਵੱਲੋਂ ਉਹ ਪੁਰਾਣੇ ਫੋਨਾਂ ਨੂੰ ਰਿਪੇਅਰ ਕਰਵਾ ਕੇ ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਵਰਤਿਆ ਜਾ ਰਿਹਾ ਹੈ।