ਰੂਪਨਗਰ: ਜਵਾਹਰ ਨਵੋਦਿਆ ਵਿਦਿਆਲਾ ਵਿੱਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ। ਇਹ ਜਾਣਕਾਰੀ ਦਿੰਦਿਆਂ ਵਿਦਿਆਲੇ ਦੇ ਪ੍ਰਿੰਸੀਪਲ ਐੱਸ.ਡੀ ਸ਼ਰਮਾ ਨੇ ਦੱਸਿਆ ਕਿ ਜਵਾਹਰ ਨਵੋਦਿਆ ਵਿਦਿਆਲਾ ਸੰਧੂਆਂ ਸਾਲ 2020-21 ਦੀ ਛੇਵੀਂ ਜਮਾਤ ਦੇ ਦਾਖ਼ਲੇ ਲਈ ਵਿਦਿਆਰਥੀ ਆਨਲਾਈਨ ਫ਼ਾਰਮ ਭਰ ਸਕਦੇ ਹਨ। ਪ੍ਰਿੰਸੀਪਲ ਨੇ ਦੱਸਿਆ ਕਿ ਜੋ ਵਿਦਿਆਰਥੀ ਜਿਸ ਨੇ ਤੀਜੀ ਤੇ ਚੌਥੀ 2017-18 ਤੇ 2018-19 ਲਗਾਤਾਰ ਕਿਸੇ ਵੀ ਸਰਕਾਰੀ ਜਾਂ ਕਿਸੇ ਮਾਨਤਾ ਪ੍ਰਾਪਤ ਸਕੂਲ ਵਿੱਚ ਪਾਸ ਕੀਤੀ ਹੈ। ਉਹ 01 ਜੁਲਾਈ ਤੋਂ ਆਨਲਾਈਨ ਫ਼ਾਰਮ www.navodaya.gov.in ਅਤੇ www.nvsadmisionclassix.in 'ਤੇ ਜਾ ਕੇ ਫ਼ਾਰਮ ਭਰ ਸਕਦੇ ਹਨ।
ਜਵਾਹਰ ਨਵੋਦਿਆ ਵਿਦਿਆਲਾ 'ਚ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ
ਜਵਾਹਰ ਨਵੋਦਿਆ ਵਿਦਿਆਲਾ ਵਿਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦਾਖ਼ਲੇ ਲਈ ਵਿਦਿਆਰਥੀ ਆਨਲਾਈਨ ਫ਼ਾਰਮ ਭਰ ਸਕਦੇ ਹਨ।
ਫ਼ੋਟੋ
ਫ਼ਾਰਮ ਭਰਨ ਲਈ ਵਿਦਿਆਰਥੀ ਉਪਰੋਕਤ ਵੈਸਬਸਾਈਟ 'ਤੇ ਜਾ ਕੇ ਫ਼ਾਰਮ ਭਰ ਸਕਦਾ ਹੈ। ਫ਼ਾਰਮ ਭਰਨ ਦੀ ਆਖ਼ਰੀ ਮਿਤੀ 15 ਸਤੰਬਰ ਤਹਿ ਕੀਤੀ ਗਈ ਹੈ। ਇੰਨਾਂ ਸੀਟਾਂ ਦੇ ਦਾਖ਼ਲੇ ਲਈ ਚੋਣ ਪ੍ਰੀਖਿਆ 11 ਜਨਵਰੀ 2020 ਨੂੰ ਹੋਵੇਗੀ ਜਿਸ ਦੇ ਅਧਾਰ 'ਤੇ ਦਾਖ਼ਲਾ ਕੀਤਾ ਜਾਵੇਗਾ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਸਕੂਲ ਦੀ ਵੈਬਸਾਈਟ www.jnvropar.com ਜਾਂ ਫ਼ੋਨ ਨੰਬਰ 01881-260177 ਤੋਂ ਪ੍ਰਾਪਤ ਕਰ ਸਕਦਾ ਹੈ।