ਪੰਜਾਬ

punjab

ETV Bharat / state

ਰੂਪਨਗਰ: ਨੌਕਰੀ ਲਈ ਨੌਜਵਾਨਾਂ ਦੇ ਹੋਏ ਆਨਲਾਈਨ ਇੰਟਰਵਿਊ - ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਬਿਊਰੋ

ਲੌਕਡਾਊਨ ਤੋਂ ਬਾਅਦ ਬੇਰੁਜ਼ਗਾਰੀ ਦੀ ਦਰ ਵਧ ਗਈ ਹੈ। ਇਸ ਬੇਰੁਜ਼ਗਾਰੀ ਦੀ ਵਧੀ ਦਰ 'ਤੇ ਨੱਥ ਪਾਉਣ ਲਈ ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਬਿਊਰੋ ਵੱਲੋਂ ਜ਼ੂਮ ਦੇ ਜ਼ਰੀਏ ਆਨਲਾਈਨ ਨੌਜਵਾਨਾਂ ਦੇ ਇੰਟਰਵਿਊ ਲਏ ਜਾ ਰਹੇ ਹਨ।

ਬੇਰੁਜ਼ਗਾਰ ਨੌਜਵਾਨਾਂ ਦਾ ਜੂਮ ਦੇ ਜ਼ਰੀਏ ਹੋਇਆ ਆਨਲਾਈਨ ਇੰਟਰਵਿਊ
ਬੇਰੁਜ਼ਗਾਰ ਨੌਜਵਾਨਾਂ ਦਾ ਜੂਮ ਦੇ ਜ਼ਰੀਏ ਹੋਇਆ ਆਨਲਾਈਨ ਇੰਟਰਵਿਊ

By

Published : Jun 25, 2020, 3:09 PM IST

ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਕਾਰਨ ਲੱਗੇ ਕਰਫ਼ਿਊ ਤੇ ਤਾਲਾਬੰਦੀ ਦੌਰਾਨ ਰੂਪਨਗਰ ਜ਼ਿਲ੍ਹੇ ਵਿੱਚ ਬੇਰੁਜ਼ਗਾਰੀ ਦੀ ਦਰ ਵਧ ਗਈ ਹੈ। ਇਸ ਸਬੰਧ 'ਚ ਈਟੀਵੀ ਭਾਰਤ ਨੇ ਪਿਛਲੇ ਦਿਨੀਂ ਇੱਕ ਖ਼ਬਰ ਵੀ ਨਸ਼ਰ ਕੀਤੀ ਸੀ ਜਿਸ ਤੋਂ ਬਾਅਦ ਨੌਜਵਾਨਾਂ ਨੂੰ ਨੌਕਰੀ ਦਵਾਉਣ ਲਈ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਵੱਲੋਂ ਜ਼ੂਮ ਦੇ ਜ਼ਰੀਏ ਨੌਜਵਾਨਾਂ ਦੇ ਆਨਲਾਈਨ ਇੰਟਰਵਿਊ ਕੀਤੇ ਜਾ ਰਹੇ ਹਨ।

ਬੇਰੁਜ਼ਗਾਰ ਨੌਜਵਾਨਾਂ ਦਾ ਜੂਮ ਦੇ ਜ਼ਰੀਏ ਹੋਇਆ ਆਨਲਾਈਨ ਇੰਟਰਵਿਊ

ਜ਼ਿਲ੍ਹਾ ਰੁਜ਼ਗਾਰ ਅਫ਼ਸਰ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਘਰ-ਘਰ ਰੁਜ਼ਗਾਰ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਕੋਰੋਨਾ ਕਾਰਨ ਲੌਕਡਾਊਨ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਲੌਕਡਾਊਨ ਲੱਗਣ ਨਾਲ ਕਈ ਨੌਜਵਾਨਾਂ ਨੂੰ ਨੌਕਰੀ ਕੱਢ ਦਿੱਤਾ ਗਿਆ ਹੈ ਜਿਸ ਨਾਲ ਬੇਰੁਜ਼ਗਾਰੀ ਦਰ ਵੱਧ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਬੇਰੁਜ਼ਗਾਰੀ 'ਤੇ ਨੱਥ ਪਾਉਣ ਲਈ ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਬਿਊਰੋ ਵੱਲੋਂ ਰੂਪਨਗਰ 'ਚ ਜ਼ੂਮ ਦੇ ਜ਼ਰੀਏ ਆਨਲਾਈਨ ਨੌਜਵਾਨਾਂ ਦੇ ਇੰਟਰਵਿਊ ਲਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਬੈਕਸ ਕੰਪਨੀ ਦੇ ਇੰਟਰਵਿਊ ਚੱਲ ਰਿਹਾ ਹੈ। ਬੈਕਸ ਕੰਪਨੀ ਨੂੰ ਪੰਜਾਬ ਦੇ ਹੀ ਉਮੀਦਵਾਰਾਂ ਦੀ ਜ਼ਰੂਰਤ ਹੈ। ਇਸ ਦੇ ਨਾਲ ਹੀ ਦੱਸਿਆ ਕਿ ਇੱਕ ਪੱਛਮੀ ਬੰਗਾਲ ਦੀ ਕੰਪਨੀ ਹੈ ਜੋ ਕਿ ਆਪਣਾ ਯੁਨਿਟ ਪੰਜਾਬ 'ਚ ਸਥਾਪਤ ਕਰਨ ਜਾ ਰਹੀ ਹੈ।

ਉਨ੍ਹਾਂ ਨੇ ਕਿਹਾ ਅੱਜ ਇਲੈਕਟ੍ਰੀਸ਼ਨ ਦਾ ਇੰਟਰਵਿਊ ਚੱਲ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਇੰਟਰਵੀਊਜ਼ 'ਚ ਨੌਜਵਾਨਾਂ ਵੱਲੋਂ ਬਹੁਤ ਵੀ ਭਰਵਾਂ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਬਾਕੀ ਇੰਟਰਵੀਊ ਵੀ ਲਗਾਤਾਰ ਚੱਲਣਗੇ ਤਾਂ ਜੋ ਘਰ ਘਰ ਰੁਜ਼ਗਾਰ ਦੀ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।

ਇਹ ਵੀ ਪੜ੍ਹੋ:ਪਾਣੀ ਦੇ ਟੋਏ 'ਚ ਡਿੱਗਣ ਨਾਲ ਮਾਵਾਂ-ਧੀਆਂ ਦੀ ਹੋਈ ਮੌਤ

ABOUT THE AUTHOR

...view details