ਪੰਜਾਬ

punjab

By

Published : Sep 4, 2019, 2:50 PM IST

ETV Bharat / state

ਰਿਆਤ ਬਾਹਰਾ ਕਾਲਜ 'ਚ ਚਲਾਇਆ ਗਿਆ ਪੋਸ਼ਣ-ਮਾਹ

ਰੋਪੜ ਦੇ ਰਿਆਤ ਬਾਹਰਾ ਕਾਲਜ ਵਿੱਚ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਪੋਸ਼ਣ-ਅਭਿਆਨ ਤਹਿਤ ਪੋਸ਼ਾਹਾਰ ਪੋਸ਼ਣ-ਮਾਹ ਦੀ ਸ਼ੁਰੂਆਤ ਕੀਤੀ ਗਈ। ਵਿਭਾਗ ਵੱਲੋਂ ਇਹ ਮਾਹ 01 ਸਤੰਬਰ ਤੋਂ 30 ਸਤੰਬਰ ਤੱਕ ਉਲੀਕਿਆ ਗਿਆ ਹੈ।

ਫ਼ੋਟੋ

ਰੂਪਨਗਰ: ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਰੋਪੜ ਦੇ ਰਿਆਤ ਬਾਹਰਾ ਕਾਲਜ ਵਿੱਚ ਪੋਸ਼ਣ-ਅਭਿਆਨ ਤਹਿਤ ਪੋਸ਼ਾਹਾਰ ਪੋਸ਼ਣ-ਮਾਹ ਦੀ ਸ਼ੁਰੂਆਤ ਕੀਤੀ ਗਈ। ਇਹ ਮਾਹ 01 ਸਤੰਬਰ ਤੋਂ 30 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਇਸ ਅਭਿਆਨ ਦਾ ਉਦਾਘਾਟਨ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵਿੰਦਰ ਕੁਮਾਰ ਵੱਲੋਂ ਕੀਤਾ ਗਿਆ।

ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਦੱਸਿਆ ਕਿ ਬੱਚੇ ਦੇ ਪਹਿਲੇ 1000 ਦਿਨ ਬਹੁਤ ਹੀ ਅਹਿਮ ਹੁੰਦੇ ਹਨ। ਇਸ ਸਮੇਂ 'ਤੇ ਸਾਨੂੰ ਬੱਚੇ ਵੱਲ ਜ਼ਿਆਦਾ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਮੌਕੇ 'ਤੇ ਪੀ.ਪੀ.ਟੀ. ਰਾਹੀਂ ਪੋਸ਼ਣ ਮਾਹ ਤੇ ਵਿਭਾਗ ਵੱਲੋਂ ਚੱਲ ਰਹੀਆਂ ਵੱਖ-ਵੱਖ ਸਕੀਮਾਂ ਪ੍ਰਤੀ ਜਾਣਕਾਰੀ ਦਿੱਤੀ। ਜ਼ਿਲ੍ਹੇ ਦੇ ਸਮੂਹ ਅਧਿਕਾਰੀਆਂ ਵੱਲੋਂ ਤੇ ਮੁੱਖ ਮਹਿਮਾਨ ਵੱਲੋਂ ਹਸਤਾਖਰ ਮੁਹਿੰਮ ਸ਼ੁਰੂ ਕੀਤੀ ਗਈ।

ਇਸ ਮੌਕੇ 'ਤੇ 11 ਗਰਭਵਤੀ ਔਰਤਾਂ ਦੀ ਗੋਦਭਰਾਈ ਵੀ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ, ਏ.ਡੀ.ਸੀ.ਡੀ ਅਮਨਦੀਪ ਸਿੰਘ ਗਰੇਵਾਲ, ਸਿਵਲ ਸਰਜਨ ਐਚ.ਐਨ. ਸਰਮਾਂ, ਐੇਸ.ਡੀ.ਐਮ. ਹਰਜੋਤ ਕੌਰ ਅਤੇ ਹੋਰ ਮੌਜੂਦ ਸਨ।

ABOUT THE AUTHOR

...view details