ਰੂਪਨਗਰ: ਇੱਕ ਪਾਸੇ ਜਿੱਥੇ ਪੰਜਾਬ ਵਿੱਚ ਕੋਰੋਨਾ ਦੀ ਮਹਾਂਮਾਰੀ ਦਾ ਕਹਿਰ ਜਾਰੀ ਹੈ ਉੱਥੇ ਹੀ ਦੂਜੇ ਪਾਸੇ ਦਿਨ-ਬ-ਦਿਨ ਲਗਾਤਾਰ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ ਪਾਣੀ ਦੀ ਲੋੜ ਹਰ ਘਰ ਨੂੰ ਸਭ ਤੋਂ ਵੱਧ ਹੁੰਦੀ ਹੈ ਪਰ ਰੂਪਨਗਰ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਪਾਣੀ ਨਹੀਂ ਮਿਲ ਰਿਹਾ।
ਈਟੀਵੀ ਭਾਰਤ ਦੀ ਟੀਮ ਨੇ ਸਥਾਨਕ ਨਿਊ ਪ੍ਰੀਤ ਕਲੋਨੀ ਦਾ ਦੌਰਾ ਕੀਤਾ ਜਿੱਥੇ ਲੋਕਾਂ ਨੇ ਪਾਣੀ ਦੀ ਸਪਲਾਈ ਨਾ ਮਿਲਣ ਕਰਕੇ ਆ ਰਹੀ ਸਮੱਸਿਆ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਕਈ ਦਿਨਾਂ ਤੋਂ ਲਗਾਤਾਰ ਪਾਣੀ ਨਾ ਆਉਣ ਕਰਕੇ ਉਹ ਬਹੁਤ ਤੰਗ ਹਨ।