ਪੰਜਾਬ

punjab

ETV Bharat / state

ਹੋਲੇ ਮਹੱਲੇ ’ਤੇ ਨਿਹੰਗ ਸਿੰਘਾਂ ਨੇ ਦਿਖਾਏ ਆਪਣੇ ਜੌਹਰ - ਮਹੱਲਾ ਕੱਢਦੀ ਗਿਆ

ਨਿਹੰਗ ਸਿੰਘ ਫੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਆਪਣੇ ਸ਼ਸਤਰ ਧਾਰ ਕੇ ਜਿਵੇਂ ਜੰਗ ਦੀ ਤਿਆਰੀ ’ਚ ਹੁੰਦੀਆਂ ਹਨ ਉਵੇਂ ਮਹੱਲਾ ਕੱਢਦੀ ਗਿਆ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਮੁਹੱਲੇ ’ਚ ਸ਼ਿਰਕਤ ਕੀਤੀ ਗਈ ਤੇ ਹਰ ਜਥੇਬੰਦੀ ਵਧ ਚੜ੍ਹ ਕੇ ਮੁਹੱਲੇ ’ਚ ਆਪਣੇ ਜਾਹੋ ਜਲਾਲ ਦਿਖਾਏ।

ਹੋਲੇ ਮਹੱਲੇ ’ਤੇ ਨਿਹੰਗ ਸਿੰਘਾਂ ਨੇ ਦਿਖਾਏ ਆਪਣੇ ਜੌਹਰ
ਹੋਲੇ ਮਹੱਲੇ ’ਤੇ ਨਿਹੰਗ ਸਿੰਘਾਂ ਨੇ ਦਿਖਾਏ ਆਪਣੇ ਜੌਹਰ

By

Published : Mar 29, 2021, 8:13 PM IST

ਸ੍ਰੀ ਆਨੰਦਪੁਰ ਸਾਹਿਬ:ਸਿੱਖਾਂ ਦੇ ਪ੍ਰਸਿੱਧ ਤਿਉਹਾਰ ਹੋਲੇ ਮਹੱਲੇ ਦੇ ਆਖਰੀ ਦਿਨ ਨਿਹੰਗ ਸਿੰਘ ਜਥੇਬੰਦੀਆਂ ਨੇ ਰਵਾਇਤੀ ਮਹੱਲਾ ਕੱਢਿਆ। ਨਿਹੰਗ ਸਿੰਘ ਫੌਜਾਂ ਘੋੜਿਆਂ ’ਤੇ ਸਵਾਰ ਹੋ ਕੇ ਆਪਣੇ ਸ਼ਸਤਰ ਧਾਰ ਕੇ ਜਿਵੇਂ ਜੰਗ ਦੀ ਤਿਆਰੀ ’ਚ ਹੁੰਦੀਆਂ ਹਨ ਉਵੇਂ ਮਹੱਲਾ ਕੱਢਦੀ ਗਿਆ। ਇਸ ਮੌਕੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਇਸ ਮੁਹੱਲੇ ’ਚ ਸ਼ਿਰਕਤ ਕੀਤੀ ਗਈ ਤੇ ਹਰ ਜਥੇਬੰਦੀ ਵਧ ਚੜ੍ਹ ਕੇ ਮੁਹੱਲੇ ’ਚ ਆਪਣੇ ਜਾਹੋ ਜਲਾਲ ਦਿਖਾਏ।

ਹੋਲੇ ਮਹੱਲੇ ’ਤੇ ਨਿਹੰਗ ਸਿੰਘਾਂ ਨੇ ਦਿਖਾਏ ਆਪਣੇ ਜੌਹਰ

ਇਹ ਵੀ ਪੜੋ: ਜਲੰਧਰ ਵਾਲਿਆਂ ਦੇ ਹੋਲੀ ਖੇਡਦੇ ਹੋਏ ਟੈਸਟ

ਜ਼ਿਕਰਯੋਗ ਹੈ ਕਿ ਮੁਹੱਲਾ ਦੇਖਣ ਦੇ ਲਈ ਸੰਗਤਾਂ ਦੂਰੋਂ ਦੂਰੋਂ ਆਉਂਦੀਆਂ ਹਨ ਅਤੇ ਮੁਹੱਲਾ ਆਖ਼ਰੀ ਦਿਨ ਕੱਢਿਆ ਜਾਂਦਾ ਹੈ। ਤਿੰਨ ਦਿਨ ਦਾ ਪ੍ਰੋਗਰਾਮ ਸ੍ਰੀ ਆਨੰਦਪੁਰ ਸਾਹਿਬ ਵਿੱਚ ਚੱਲਦਾ ਹੈ।

ਇਸ ਮੌਕੇ ਨਿਹੰਗ ਸਿੰਘ ਫੌਜਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਦੇ ਸਾਹਮਣੇ ਤੋਂ ਮੁਹੱਲੇ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਜਿਸ ਵਿੱਚ ਨਿਹੰਗ ਸਿੰਘ ਫੌਜਾਂ ਆਪਣੇ ਰਵਾਇਤੀ ਵਸਤਰ ਅਤੇ ਸ਼ਾਸਤਰ ਧਾਰ ਕੇ ਨਿਕਲਦੀਆਂ ਹਨ। ਕੁਝ ਸਿੰਘ ਘੋੜਿਆਂ ’ਤੇ ਸਵਾਰ ਹੁੰਦੇ ਹਨ ਅਤੇ ਘੋੜਿਆਂ ਦੇ ਕਰਤੱਬ ਕਰਕੇ ਵੀ ਦਿਖਾਈ ਜਾਂਦੇ ਹਨ। ਕੁਝ ਸਿੰਘ ਪੈਦਲ ਹੁੰਦੇ ਹਨ ਅਤੇ ਰਵਾਇਤੀ ਖੇਡ ਗੱਤਕਾ ਖੇਡਦੇ ਦਿਖਾਈ ਦਿੰਦੇ ਹਨ।

ਇਹ ਵੀ ਪੜੋ: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕੱਢਿਆ ਵਿਸ਼ਾਲ ਮਹੱਲਾ

ABOUT THE AUTHOR

...view details