ਰੂਪਨਗਰ: ਪੂਰੇ ਦੇਸ਼ 'ਚ 71ਵਾਂ ਗਣਤੰਤਰ ਦਿਵਸ ਬੜੀ ਧੂਮ ਧਾਮ ਤੇ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਰੂਪਨਗਰ ਦੇ ਨਹਿਰੂ ਸਟੇਡਿਅਮ 'ਚ ਵੀ ਗਣਤੰਤਰ ਦਿਵਸ ਮਨਾਇਆ ਗਿਆ। ਇਸ ਸਮਾਗਮ ਨੂੰ ਦੇਖਣ ਲਈ ਵੱਡੀ ਗਿਣਤੀ 'ਚ ਸਕੂਲਾਂ ਦੇ ਵਿਦਿਆਰਥੀ ਤੇ ਆਮ ਲੋਕ ਪਹੁੰਚੇ।
ਇਸ ਦੌਰਾਨ ਜਦੋਂ ਈਟੀਵੀ ਭਾਰਤ ਨੇ ਵਿਦਿਆਰਥੀਆਂ ਤੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਇਹ ਸਵਾਲ ਪੁੱਛਿਆ ਕਿ ਗਣਤੰਤਰ ਦਿਵਸ ਕਿਉਂ ਮਨਾਇਆ ਜਾਂਦਾ ਹੈ ? ਤਾਂ ਉਨ੍ਹਾਂ ਦੇ ਜਵਾਬ ਨਾਂਹ ਦੇ ਬਰਾਬਰ ਹੀ ਸਨ।ਇਸ ਸਵਾਲ ਦੇ ਜਵਾਬ 'ਚ ਜ਼ਿਆਦਾਤਰ ਲੋਕਾਂ ਨੇ ਇਸ ਦਿਨ ਨੂੰ ਆਜ਼ਾਦੀ ਦਾ ਦਿਨ ਦੱਸਿਆ। ਕਈਆਂ ਨੇ ਤਾਂ ਗਣਤੰਤਰ ਦਿਵਸ ਬਾਰੇ ਕੁੱਝ ਹੋਰ ਹੀ ਦੱਸਿਆ।
ਈਟੀਵੀ ਭਾਰਤ ਦੀ ਇਸ ਖ਼ਾਸ ਰਿਪੋਰਟ ਵਿੱਚ ਕਿਸੇ ਨੂੰ ਵੀ ਗਣਤੰਤਰ ਦਿਵਸ ਦੀ ਮਹੱਤਤਾ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜ਼ਿਨ੍ਹਾਂ ਨੂੰ ਜਾਣਕਾਰੀ ਸੀ ਉਨ੍ਹਾਂ ਦੀ ਜਾਣਕਾਰੀ ਨਾਂਹ ਦੇ ਬਰਾਬਰ ਸੀ ਜਦੋਂ ਵੀ ਕਿਸੇ ਨੂੰ ਵੀ ਇਹ ਸਵਾਲ ਕੀਤਾ ਗਿਆ ਤਾਂ ਜ਼ਿਆਦਾਤਰ ਵਿਦਿਆਰਥੀਆਂ ਨੇ ਇੱਕ ਦੂਜੇ ਦਾ ਨਾਂਅ ਲਿਆ ਤੇ ਕਿਹਾ ਕਿ ਇਨ੍ਹਾਂ ਨੂੰ ਪੁਛੋ।
ਇਹ ਵੀ ਪੜ੍ਹੋ: ਲੁਧਿਆਣਾ 'ਚ 71ਵੇਂ ਗਣਤੰਤਰ ਦਿਹਾੜੇ ਮੌਕੇ ਕੈਬਿਨੇਟ ਮੰਤਰੀ ਅਰੁਣਾ ਚੌਧਰੀ ਨੇ ਲਹਿਰਾਇਆ ਤਿਰੰਗਾ
ਜ਼ਿਕਰਯੋਗ ਹੈ ਕਿ ਈਟੀਵੀ ਭਾਰਤ ਦੀ ਇਸ ਖ਼ਬਰ ਦਾ ਮਕਸਦ ਕਿਸੇ ਦਾ ਮਜ਼ਾਕ ਉਡਾਣਾ ਨਹੀਂ ਹੈ ਬਲਕਿ ਇਹ ਜਾਣਨਾ ਹੈ ਕਿ ਅਸੀਂ ਤਾਂ ਆਪਣੇ ਆਪ ਨੂੰ ਭਾਰਤੀ ਕਹਿੰਦੇ ਹਾਂ ਪਰ ਸਾਨੂੰ ਦੇਸ਼ ਬਾਰੇ ਤੇ ਦੇਸ਼ ਦੀਆਂ ਇਨ੍ਹਾਂ ਖਾਸ ਦਿਹਾੜਿਆਂ ਬਾਰੇ ਕੁਝ ਵੀ ਨਹੀਂ ਪਤਾ।