ਰੋਪੜ: ਸਵੱਛ ਭਾਰਤ ਮਿਸ਼ਨ ਦੇ ਤਹਿਤ ਐਨਸੀਸੀ ਅਕੈਡਮੀ ਰੋਪੜ ਦੇ ਕੈਡੇਟਸ ਵੱਲੋਂ ਰੋਪੜ ਨੂੰ ਪਾਲੀਥੀਨ ਮੁਕਤ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਫ਼ਾਈ ਅਭਿਆਨ ਚਲਾਇਆ ਗਿਆ।
NCC ਕੈਡੇਟਸ ਵੱਲੋਂ ਸ਼ਹਿਰ 'ਚ ਚਲਾਇਆ ਗਿਆ ਸਫ਼ਾਈ ਅਭਿਆਨ
ਐਨਸੀਸੀ ਕੈਡੇਟਸ ਵੱਲੋਂ ਸ਼ਹਿਰ 'ਚ ਸਫ਼ਾਈ ਅਭਿਆਨ ਚਲਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਮੁਹਿੰਮ ਦੌਰਾਨ ਰੋਪੜ ਦੇ ਕਈ ਇਲਾਕਿਆਂ 'ਚ ਐਨਸੀਸੀ ਦੇ ਕਰੀਬ 200 ਬੱਚਿਆਂ ਨੇ ਸਫ਼ਾਈ ਕੀਤੀ।
ਇਹ ਮੁਹਿੰਮ ਰੋਪੜ ਨਗਰ ਕੌਂਸਲ ਦੇ ਸਹਿਯੋਗ ਨਾਲ ਚਲਾਇਆ ਗਿਆ। ਇਸ ਅਧੀਨ ਰੋਪੜ ਦਾ ਰੇਲਵੇ ਸਟੇਸ਼ਨ, ਪੁਰਾਣਾ ਬੱਸ ਅੱਡਾ, ਗਿਆਨੀ ਜੈਲ ਸਿੰਘ ਨਗਰ ਵਿੱਚ ਕੈਡੇਟਸ ਵੱਲੋਂ ਸਫ਼ਾਈ ਕੀਤੀ ਗਈ। ਇਸ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ, ਈਓ, ਰੋਪੜ ਰੇਲਵੇ ਸਟੇਸ਼ਨ ਸੁਪਰਡੈਂਟ ਸਮੇਤ ਐਨਸੀਸੀ ਦੇ ਕਰੀਬ 200 ਬੱਚਿਆਂ ਵੱਲੋਂ ਮਿਲ ਕੇ ਇਸ ਸਫ਼ਾਈ ਅਭਿਆਨ ਵਿੱਚ ਹਿੱਸਾ ਲਿਆ ਗਿਆ।
ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਨਗਰ ਕੌਂਸਲ ਦੇ ਪ੍ਰਧਾਨ ਪਰਮਜੀਤ ਸਿੰਘ ਮੱਕੜ ਨੇ ਜਿੱਥੇ ਇਸ ਸਫ਼ਾਈ ਅਭਿਆਨ ਬਾਰੇ ਜਾਣਕਾਰੀ ਦਿੱਤੀ ਨਾਲ ਹੀ ਉਨ੍ਹਾਂ ਕਿਹਾ ਕਿ ਐਨਸੀਸੀ ਦੇ ਕੈਡੇਟਸ ਵੱਲੋਂ ਕੀਤੀ ਇਸ ਸਫ਼ਾਈ ਦਾ ਮਕਸਦ ਸ਼ਹਿਰ ਦੇ ਬਾਕੀ ਲੋਕਾਂ ਨੂੰ ਜਾਗਰੂਕ ਕਰਨਾ ਹੈ।