ਰੂਪਨਗਰ:ਨਵਜੋਤ ਸਿੰਘ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਆਹੁਦਾ ਸੰਭਾਲਣ ਤੋ ਬਾਅਦ ਪਹਿਲਾ ਦੌਰਾ ਰੂਪਨਗਰ ਦੇ ਮੋਰਿੰਡੇ ਤੇ ਸ੍ਰੀ ਚਮਕੌਰ ਸਾਹਿਬ ਦਾ ਕਰ ਰਹੇ ਹਨ।
ਸਿੱਧੂ ਦੌਰੇ ਦੀ ਸ਼ੁਰੂਆਤ ਵਿੱਚ ਪੰਜਾਬ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਤੇ ਪੁੱਜੇ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਮੁਰਿੰਡੇ ਦੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਨਤਮਸਤਕ ਹੋ ਸਕਦੇ ਹਨ।
ਨਵਜੋਤ ਸਿੰਘ ਸਿੱਧੂ ਨੇ ਆਪਣੇ ਪਹਿਲੇ ਦੌਰੇ ਦੌਰਾਨ ਚਮਕੌਰ ਸਾਹਿਬ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਕਿ ਘੱਟ ਰਹੀ ਉਪਜ ਕਿਸਾਨਾ ਨੂੰ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾ ਕਿਹਾ ਮੈ ਕਿਸਾਨਾਂ ਤੋ ਆਸ਼ੀਰਵਾਦ ਲਵਾਗਾਂ ਤੇ ਇਸ ਦੇ ਨਾਲ ਉਨ੍ਹਾ ਤੋ ਪੁਛਾਗਾ ਕਿ ਸਾਡੀ ਸਟੇਟ ਦੀ ਤਾਕਤ ਕਿਸ ਤਰ੍ਹਾ ਮੋਰਚੇ ਦੀ ਤਾਕਤ ਬਣ ਸਕਦੀ ਹੈ।
ਅੱਜ ਮੋਰਿੰਡਾ 'ਚ ਨਵਜੋਤ ਸਿੰਘ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ ਉਨ੍ਹਾ ਕਿਹਾ ਕਿ ਬਿਜਲੀ ਦੀ ਸਹੀ ਉਪਜ਼ ਅਤੇ ਸਹੀ ਰੇਟ ਲਈ ਪੰਜਾਬ ਮਾਡਲ ਹੀ ਇਸ ਦਾ ਹੱਲ ਹੈ। ਇਸ ਦੇ ਅੱਗੇ ਦਿੱਲੀ ਅਤੇ ਗੁਜਰਾਤ ਮਾਡਲ ਫੇਲ੍ਹ ਹੈ। ਇਸ ਅੱਗੇ ਕੋਈ ਵੀ ਟਿਕ ਨਹੀ ਸਕਦਾ। ਸਿੱਧੂ ਨੇ ਕਿਹਾ ਮੇਰਾ ਇਕ ਹੀ ਮਿਸ਼ਨ ਹੈ ਕਿ ਪੰਜਾਬ ਦੇ ਲੋਕਾਂ ਦੇ ਟੈਕਸਾ ਦੀ ਤਾਕਤ ਜੋ ਸਰਕਾਰ ਕੋਲ ਆਉਦੀ ਹੈ ਉਹ ਉਨ੍ਹਾ ਲੋਕਾਂ ਕੋਲ ਵਾਪਸ ਜਾਵੇ।
ਇਹ ਵੀ ਪੜ੍ਹੋ:Tokyo Olympics : ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ