ਸ੍ਰੀ ਅਨੰਦਪੁਰ ਸਾਹਿਬ: ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ 50 ਸਾਲ ਪੁਰਾਣਾ ਸ੍ਰੀ ਰਾਮ ਕੁਸ਼ਟ ਆਸ਼ਰਮ ਤਿਆਰ ਹੋ ਰਹੇ ਫਲਾਈਓਵਰ ਦੀ ਭੇਂਟ ਚੜ੍ਹ ਗਿਆ ਹੈ। ਇਸ ਆਸ਼ਰਮ ਨੂੰ ਭਾਰੀ ਪੁਲਿਸ ਫੋਰਸ ਨਾਲ ਖਾਲੀ ਕਰਵਾਇਆ ਹੈ ਤੇ ਇਸ ਆਸ਼ਰਮ ਦੇ 11 ਕੁਆਰਟਰਾਂ ਨੂੰ ਤੋੜਿਆ ਗਿਆ ਹੈ। ਇਸ ਆਸ਼ਰਮ ਵਿੱਚ ਰਹਿ ਰਹੇ ਲੋਕਾਂ ਨੇ ਇਸ ਦਾ ਵਿਰੋਧ ਕੀਤਾ ਤੇ ਲੋਕਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਉਨ੍ਹਾਂ ਦਾ ਕੀਤੇ ਪੱਕਾ ਇੰਤਜ਼ਾਮ ਕੀਤਾ ਜਾਵੇ। ਕੁਸ਼ਟ ਆਸ਼ਰਮ ਦੀ ਭੰਨਤੋੜ ਦੇ ਵਿਰੋਧ ਵਿੱਚ ਸ਼ਿਵ ਸੈਨਾ ਲੋਕਾਂ ਦੀ ਹੱਕ ਲਈ ਅੱਗੇ ਆਈ।
ਕੁਸ਼ਟ ਆਸ਼ਰਮ ਵਿੱਚ ਰਹਿਣ ਵਾਲੇ ਲੋਕਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਉੱਤੇ ਆਰੋਪ ਲਗਾਇਆ ਹੈ ਕਿ ਪੁਲਿਸ ਨੇ ਜ਼ਬਰਦਸਤੀ ਉਨ੍ਹਾਂ ਤੋਂ ਮਕਾਨ ਖਾਲੀ ਕਰਾਵੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੁਲਿਸ ਨੇ ਮਕਾਨ ਖਾਲੀ ਕਰਵਾਉਣ ਵੇਲੇ ਉਨ੍ਹਾਂ ਉੱਤੇ ਲਾਠੀਆਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਜਿਸ ਸਕੂਲ ਵਿੱਚ ਉਨ੍ਹਾਂ ਦੇ ਰਹਿਣ ਦਾ ਇੰਤਜ਼ਾਮ ਕੀਤਾ ਗਿਆ ਹੈ ਉਥੇ ਖਾਣਾ ਬਣਾਉਣ ਦਾ ਕੋਈ ਇੰਤਜ਼ਾਮ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਕੁਸ਼ਟ ਆਸ਼ਰਮ 50 ਸਾਲ ਪੁਰਾਣਾ ਸ੍ਰੀ ਰਾਮ ਕੁਸ਼ਟ ਆਸ਼ਰਮ ਕਰੀਬ 250 ਕਰੋੜ ਦੀ ਲਾਗਤ ਨਾਲ ਤਿਆਰ ਹੋਇਆ ਸੀ ਜਿਸ ਨੂੰ ਹੁਣ ਇੱਕ ਫਲਾਈਓਵਰ ਕਰਕੇ ਤੋੜਿਆ ਜਾ ਰਿਹਾ ਹੈ।