ਰੂਪਨਗਰ : ਨੰਗਲ ਵਿਖੇ ਸਥਿਤ ਪੀਏਸੀਐਲ ਫੈਕਟਰੀ ਦਾ ਮਾਮਲਾ ਦਿਨ-ਬ-ਦਿਨ ਭੱਖਦਾ ਜਾ ਰਿਹਾ ਹੈ। ਕੰਪਨੀ ਵੱਲੋਂ ਸਹੀ ਸਮੇਂ ਉੱਤੇ ਬਕਾਇਆ ਪੇਮੈਂਟ ਤੇ ਸਹੀ ਭਾੜਾ ਨਾ ਮਿਲਣ ਦੇ ਚਲਦੇ ਨੰਗਲ ਟਰੱਕ ਯੂਨੀਅਨ ਵੱਲੋਂ ਕੰਪਨੀ ਦੀ ਮੈਨੇਜਮੈਂਟ ਕਮੇਟੀ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ 'ਚ ਵੱਡੀ ਗਿਣਤੀ 'ਚ ਟਰੱਕ ਯੂਨੀਅਨ, ਟਰੱਕ ਮਾਲਕਾਂ ਤੇ ਡਰਾਈਵਰਾਂ ਨੇ ਹਿੱਸਾ ਲਿਆ।
ਇਸ ਬਾਰੇ ਦੱਸਦੇ ਹੋਏ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਫੈਕਟਰੀ ਦੇ ਕੰਮ ਕਰਨ ਲਈ ਆਪਣੀ ਛੋਟੀਆਂ ਗੱਡੀਆਂ ਵੇਚ ਕੇ ਲੋਨ ਉੱਤੇ ਟਰੱਕ ਖਰੀਦੇ ਸਨ। ਲੌਕਡਾਊਨ ਦੇ ਦੌਰਾਨ ਕੰਪਨੀ ਦੀ ਮੈਨੇਜਮੈਂਟ ਕਮੇਟੀ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਲਈ ਲੋਨ ਦੀਆਂ ਕਿਸ਼ਤਾਂ ਭਰਨਾ ਤੇ ਘਰ ਚਲਾਉਣਾ ਔਖਾ ਹੋ ਗਿਆ ਹੈ।