ਪੰਜਾਬ

punjab

ETV Bharat / state

ਨੰਗਲ ਨਗਰ ਕੌਂਸਲ ਵੱਲੋਂ ਦੁਕਾਨਦਾਰਾਂ ਨੂੰ ਨੋਟਿਸ ਜਾਰੀ, ਜਾਣੋ ਮਾਮਲਾ - Nangal Municipal Council issued notice in Rupnagar

ਨੰਗਲ ਦੇ ਵਾਰਡ ਨੰਬਰ 11 'ਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਨੰਗਲ ਨਗਰ ਕੌਂਸਲ ਐਕਸ਼ਨ ਦੇ ਮੂਡ 'ਚ ਨਗਰ ਕੌਾਸਲ ਪ੍ਰਧਾਨ ਅਤੇ ਐਮ.ਸੀ.ਏ ਨਾਲ ਮਿਲ ਕੇ ਪੂਰੇ ਵਾਰਡ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਨਗਰ ਕੌਸਲ ਵੱਲੋਂ ਫਰਸ਼ ਨੂੰ ਪਾੜ ਕੇ ਸੀਵਰੇਜ ਦੀ ਸਫਾਈ ਕਰਵਾਈ ਗਈ। ਨਾਲ ਹੀ ਅੱਧੀ ਦਰਜਨ ਤੋਂ ਵੱਧ ਗੈਰ ਕਾਨੂੰਨੀ ਢੰਗ ਨਾਲ ਬਣਾਏ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ।

ਨਗਰ ਕੌਂਸਲ ਨੇ ਵਾਰਡ ਦਾ ਦੌਰਾ ਕੀਤਾ
ਨਗਰ ਕੌਂਸਲ ਨੇ ਵਾਰਡ ਦਾ ਦੌਰਾ ਕੀਤਾ

By

Published : Apr 26, 2022, 4:51 PM IST

ਰੂਪਨਗਰ: ਨੰਗਲ ਦੇ ਵਾਰਡ ਨੰਬਰ 11 ਅਧੀਨ ਪੈਂਦੀ ਜਵਾਹਰ ਮਾਰਕੀਟ ਦੇ ਵਸਨੀਕ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੇ ਓਵਰਫਲੋਅ ਦੀ ਸਮੱਸਿਆ ਨਾਲ ਜੂਝ ਰਹੇ ਹਨ ਅਤੇ ਇਨ੍ਹਾਂ ਲੋਕਾਂ ਦੀ ਇਸ ਸਮੱਸਿਆ ਨੂੰ ਦੇਖਦੇ ਹੋਏ ਨੰਗਲ ਨਗਰ ਕੌਂਸਲ ਦੇ ਚੇਅਰਮੈਨ ਸੰਜੇ ਸਾਹਨੀ ਨੇ ਵਾਰਡ ਦੇ ਕੌਂਸਲਰ ਮੀਨਾਕਸ਼ੀ ਬਾਲੀ ਨੇ ਨੰਗਲ ਨਗਰ ਕੌਂਸਲ ਦੇ ਈ.ਓ ਮਨਜਿੰਦਰ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਵਾਰਡ ਦਾ ਦੌਰਾ ਕੀਤਾ।

ਨਗਰ ਕੌਂਸਲ ਨੇ ਵਾਰਡ ਦਾ ਦੌਰਾ ਕੀਤਾ

ਇਸ ਦੌਰਾਨ ਨਗਰ ਕੌਸਲ ਵੱਲੋਂ ਫਰਸ਼ ਨੂੰ ਪਾੜ ਕੇ ਸੀਵਰੇਜ ਦੀ ਸਫਾਈ ਕਰਵਾਈ ਗਈ। ਨਾਲ ਹੀ ਅੱਧੀ ਦਰਜਨ ਤੋਂ ਵੱਧ ਗੈਰ ਕਾਨੂੰਨੀ ਢੰਗ ਨਾਲ ਬਣਾਏ ਦੁਕਾਨਦਾਰਾਂ ਨੂੰ ਨੋਟਿਸ ਜਾਰੀ ਕੀਤਾ ਗਿਆ। ਨਾਲ ਹੀ ਉਨ੍ਹਾਂ ਨੇ ਜਲਦ ਸਖਤ ਕਾਰਵਾਈ ਕਰਨ ਦੀ ਗੱਲ ਵੀ ਆਖੀ।

ਕੌਂਸਲ ਦੇ ਚੇਅਰਮੈਨ ਸੰਜੇ ਸਾਹਨੀ ਨੇ ਦੱਸਿਆ ਕਿ ਜਵਾਹਰ ਮਾਰਕੀਟ ਵਿੱਚ ਅੱਧੀ ਦਰਜਨ ਤੋਂ ਵੱਧ ਅਜਿਹੇ ਦੁਕਾਨਦਾਰ ਹਨ, ਜਿਨ੍ਹਾਂ ਨੇ ਇਸ ਤਰ੍ਹਾਂ ਨਾਜਾਇਜ਼ ਕਬਜ਼ੇ ਕਰਕੇ ਸੀਵਰੇਜ ਦੇ ਮੇਨ ਹੋਲ ਬਣਾਏ ਹੋਏ ਹਨ, ਜਿਨ੍ਹਾਂ ਨੂੰ ਨਗਰ ਕੌਂਸਲ ਵੱਲੋਂ ਨੋਟਿਸ ਵੀ ਜਾਰੀ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਉਕਤ ਦੁਕਾਨਦਾਰਾਂ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਉਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਲੋਕਾਂ ਨੇ ਸੀਵਰੇਜ ਦੇ ਮੇਨ ਹੋਲ ’ਤੇ ਨਜਾਇਜ਼ ਕਬਜ਼ਾ ਕਰਕੇ ਡੇਕ ’ਤੇ ਫਰਸ਼ ਪਾ ਕੇ ਉਸ ਨੂੰ ਬੰਦ ਕਰ ਦਿੱਤਾ ਹੈ। ਹੁਣ ਨਗਰ ਕੌਂਸਲ ਦੇ ਕਰਮਚਾਰੀ ਉਸ ਦੁਕਾਨ ਦੇ ਫਰਸ਼ ਨੂੰ ਢਾਹੁਣ ਵਿੱਚ ਲੱਗੇ ਹੋਏ ਸਨ ਤਾਂ ਜੋ ਸੀਵਰੇਜ ਦੀ ਸਮੱਸਿਆ ਨੂੰ ਹਮੇਸ਼ਾ ਲਈ ਦੂਰ ਕੀਤਾ ਜਾ ਸਕੇ।

ਇਹ ਵੀ ਪੜੋ:ਮੰਗ ਵੱਧਣ ਦੇ ਬਾਵਜੂਦ ਕਣਕ ਦੀ ਖ਼ਰੀਦ 15 ਸਾਲ ਦੇ ਹੇਠਲੇ ਪੱਧਰ 'ਤੇ

ABOUT THE AUTHOR

...view details