ਰੂਪਨਗਰ:ਬੀਤੇ ਦਿਨੀਂ ਨੰਗਲ ਇਲਾਕੇ ਚੱਲ ਰਹੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਸੀ। ਜਿਸ ਨੂੰ ਲੈ ਕੇ ਇਲਾਕਾ ਸੰਘਰਸ਼ ਕਮੇਟੀ ਵੱਲੋਂ ਚੱਲ ਰਿਹਾ ਵਿਰੋਧ ਉਸ ਸਮੇਂ ਭਾਰੂ ਪੈ ਗਿਆ ਜਦੋਂ ਇਲਾਕਾ ਸੰਘਰਸ਼ ਕਮੇਟੀ ਦੇ ਕੁਝ ਮੈਂਬਰਾਂ ਅਤੇ ਵਕੀਲ ਵਿਸ਼ਾਲ ਸੈਣੀ ਦੀ ਇਕ ਫੋਨ ਕਾਲ ਕਰੱਸ਼ਰ ਮਾਲਕ ਨਾਲ ਗੱਲਬਾਤ ਲੀਕ ਹੋ ਗਈ। FIR against advocate Vishal Saini in mining case
ਐਡਵੋਕੇਟ ਵਿਸ਼ਾਲ ਸੈਣੀ ਅਤੇ 5 ਹੋਰ 'ਤੇ ਮਾਮਲਾ ਦਰਜ: ਜਿਸ ਤੇ ਕਾਰਵਾਈ ਕਰਦਿਆਂ ਸਥਾਨਕ ਪੁਲਿਸ ਨੇ ਐਡਵੋਕੇਟ ਵਿਸ਼ਾਲ ਸੈਣੀ ਅਤੇ 5 ਹੋਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਇਸ ਐੱਫਆਈਆਰ (FIR) ਨੂੰ ਰਾਜਨੀਤਿਕ ਪ੍ਰੇਰਿਤ ਦੱਸਿਆ ਗਿਆ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨੰਗਲ ਬਾਰ ਐਸੋਸੀਏਸ਼ਨ (Nangal Bar Association) ਦੇ ਪ੍ਰਧਾਨ ਨਵਦੀਪ ਸਿੰਘ ਹੀਰਾ ਨੇ ਆਪਣੇ ਵਕੀਲ ਸਾਥੀਆਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।
ਰਾਜਨੀਤਿਕ ਸਾਜਿਸ ਤਹਿਤ ਮਾਮਲਾ ਦਰਜ ਕਰਨ ਦੇ ਦੋਸ਼: ਉਨ੍ਹਾਂ ਦੱਸਿਆ ਕਿ ਸਥਾਨਕ ਐਮ ਐਲ ਏ ਅਤੇ ਮੰਤਰੀ ਹਰਜੋਤ ਬੈਂਸ ਵੱਲੋਂ ਇਲਾਕਾ ਸੰਘਰਸ਼ ਕਮੇਟੀ ਦੇ ਆਗੂਆਂ ਤੇ ਗਿਣੀ ਮਿੱਥੀ ਸਾਜ਼ਿਸ਼ ਨੂੰ ਲੈ ਕੇ ਇੱਕ ਕਰੱਸ਼ਰ ਮਾਲਕ ਵੱਲੋਂ ਆਡੀਓ ਜਾਰੀ ਕੀਤੀ ਗਈ ਜਿਸ ਵਿੱਚ ਸਥਾਨਕ ਪੁਲਿਸ ਨੇ ਐਡਵੋਕੇਟ ਵਿਸ਼ਾਲ ਸੈਣੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।