ਪੰਜਾਬ

punjab

ETV Bharat / state

ਨੰਗਲ ਤੋਂ 150 ਪ੍ਰਵਾਸੀ ਮਜ਼ਦੂਰਾਂ ਨੂੰ 6 ਬੱਸਾਂ ਰਾਹੀਂ ਭੇਜਿਆ ਅੰਬਾਲਾ ਰੇਲਵੇ ਸਟੇਸ਼ਨ

ਸਬ ਡਵੀਜ਼ਨ ਨੰਗਲ ਦੇ 150 ਪ੍ਰਵਾਸੀ ਮਜ਼ਦੂਰਾਂ ਨੂੰ ਨੰਗਲ ਤੋਂ 6 ਬੱਸਾਂ ਰਾਹੀਂ ਅੰਬਾਲਾ ਰੇਲਵੇ ਸਟੇਸ਼ਨ 'ਤੇ ਪਹੁੰਚਾਇਆ ਗਿਆ। ਜਿਥੋ ਉਹ ਰਾਏਬਰੇਲੀ, ਯੂਪੀ ਅਤੇ ਹੋਰ ਜਗ੍ਹਾ ਜਾਣਗੇ।

ਫ਼ੋਟੋ
ਫ਼ੋਟੋ

By

Published : May 17, 2020, 5:38 PM IST

ਸ੍ਰੀ ਆਨੰਦਪੁਰ ਸਾਹਿਬ: ਕੋਰੋਨਾ ਵਾਇਰਸ ਕਾਰਨ ਪੂਰੇ ਦੇਸ਼ 'ਚ ਲੌਕਡਾਊਨ ਜਾਰੀ ਹੈ, ਜਿਸ ਕਾਰਨ ਕੰਮ ਵੀ ਨਾ ਮਾਤਰ ਹੈ। ਫੈਕਟਰੀਆਂ, ਢਾਬੇ, ਹੋਟਲ, ਬੱਸਾਂ ਆਦਿ ਸਭ ਕੁਝ ਬੰਦ ਹੈ। ਜੇ ਅਸੀਂ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਰੀਏ ਤਾਂ ਹਰ ਰੋਜ਼ ਕੰਮ ਕਰਕੇ ਕਮਾਈ ਕਰਦਾ ਹੈ ਪਰ ਹੁਣ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਜਿਊਣਾ ਬਹੁਤ ਮੁਸ਼ਕਲ ਹੋ ਗਿਆ ਹੈ।

ਵੀਡੀਓ

ਇਸ ਕਾਰਨ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਾਪਸ ਜਾਣ ਦੀ ਬੇਨਤੀ ਕੀਤੀ ਹੈ। ਪ੍ਰਸ਼ਾਸ਼ਨ ਬਹੁਤ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਵਾਪਿਸ ਭੇਜਣ ਦੇ ਯਤਨ ਕਰ ਰਿਹਾ ਹੈ।

ਸਬ ਡਵੀਜ਼ਨ ਨੰਗਲ ਦੇ 150 ਪ੍ਰਵਾਸੀ ਮਜ਼ਦੂਰਾਂ ਨੂੰ ਨੰਗਲ ਤੋਂ 6 ਬੱਸਾਂ ਰਾਹੀਂ ਅੰਬਾਲਾ ਰੇਲਵੇ ਸਟੇਸ਼ਨ 'ਤੇ ਪਹੁੰਚਾਇਆ ਗਿਆ, ਜਿਥੋਂ ਉਹ ਰਾਏਬਰੇਲੀ, ਯੂਪੀ ਤੇ ਹੋਰ ਜਗ੍ਹਾ ਜਾਣਗੇ।

ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਐਸ.ਡੀ.ਐਮ ਨੇ ਦੱਸਿਆ ਕਿ ਇਹ ਪ੍ਰਵਾਸੀ ਮਜ਼ਦੂਰ ਕਈ ਦਿਨਾਂ ਤੋਂ ਘਰ ਜਾਣ ਦੀ ਬੇਨਤੀ ਕਰ ਰਹੇ ਸਨ। ਇਸ ਕਾਰਨ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਡਾਕਟਰੀ ਜਾਂਚ ਤੋਂ ਬਾਅਦ ਘਰ ਵਾਪਸ ਜਾਣ ਦੀ ਮਨਜ਼ੂਰੀ ਮਿਲ ਗਈ ਹੈ।

ਪੰਜਾਬ ਰੋਡਵੇਜ਼ ਡਿਪੂ ਨੰਗਲ ਦੀਆਂ 6 ਬੱਸਾਂ ਵਿਚ ਤਕਰੀਬਨ 150 ਪ੍ਰਵਾਸੀ ਮਜ਼ਦੂਰਾਂ ਨੂੰ ਅੰਬਾਲਾ ਰੇਲਵੇ ਸਟੇਸ਼ਨ 'ਤੇ ਭੇਜਿਆ ਗਿਆ। ਪ੍ਰਵਾਸੀ ਮਜ਼ਦੂਰ ਜੋ ਆਪਣਾ ਕਿਰਾਏ ਦਾ ਮਕਾਨ ਛੱਡ ਚੁੱਕੇ ਹਨ ਅਤੇ ਘਰ ਨਹੀਂ ਪਰਤੇ ਹਨ, ਨੂੰ ਨੰਗਲ ਦੇ ਡੇਰਾ ਰਾਧਾ ਸਵਾਮੀ ਸਤਸੰਗ ਘਰਾਂ ਵਿਚ ਰੱਖਿਆ ਗਿਆ ਹੈ।

ABOUT THE AUTHOR

...view details