ਪੰਜਾਬ

punjab

ETV Bharat / state

ਰੂਪਨਗਰ 'ਚ 73.80 ਫੀਸਦੀ ਵੋਟਿੰਗ ਨਾਲ ਪੂਰਨ ਹੋਈਆਂ ਨਗਰ ਕੌਂਸਲ ਚੋਣਾਂ

ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆ 'ਚ ਨਗਰ ਪੰਚਾਇਤ ਤੇ ਨਗਰ ਕੌਂਸਲ ਦੀਆਂ ਚੋਣਾਂ ਲਈ ਅੱਜ ਵੋਟਿੰਗ ਪ੍ਰਕੀਰਿਆ ਪੂਰੀ ਹੋਈ। ਰੂਪਨਗਰ 'ਚ 73.80 ਫੀਸਦੀ ਵੋਟਿੰਗ ਨਾਲ ਨਗਰ ਕੌਂਸਲ ਚੋਣਾਂ ਪੂਰਨ ਹੋਈਆਂ।

ਰੂਪਨਗਰ 'ਚ 73.80 ਫੀਸਦੀ ਵੋਟਿੰਗ
ਰੂਪਨਗਰ 'ਚ 73.80 ਫੀਸਦੀ ਵੋਟਿੰਗ

By

Published : Feb 14, 2021, 10:00 PM IST

ਰੂਪਨਗਰ : ਜ਼ਿਲ੍ਹੇ 'ਚ 4 ਨਗਰ ਕੌਂਸਲਾਂ ਅਤੇ 2 ਨਗਰ ਪੰਚਾਇਤ ਲਈ ਵੋਟਿੰਗ ਪ੍ਰਕੀਰਿਆ ਅੱਜ ਪੂਰੀ ਹੋਈ। ਸ਼ਹਿਰ 'ਚ ਕੁੱਝ ਥਾਵਾਂ 'ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਵਰਕਰਾਂ 'ਚ ਆਪਸੀ ਝੜਪਾਂ ਵੀ ਹੋਈਆਂ।

ਦੱਸਣਯੋਗ ਹੈ ਕਿ ਜ਼ਿਲ੍ਹੇ 'ਚ 6 ਥਾਵਾਂ ਰੂਪਨਗਰ, ਸ੍ਰੀ ਅਨੰਦਪੁਰ ਸਾਹਿਬ , ਨੰਗਲ,. ਮੋਰਿੰਡਾ ,ਚਮਕੌਰ ਸਾਹਿਬ ਤੇ ਕੀਰਤਪੁਰ ਸਾਹਿਬ ਵਿਖੇ ਇਨ੍ਹਾਂ ਵੋਟਿੰਗ ਲਈ 135 ਬੂਥ ਬਣਾਏ ਗਏ ਸਨ। ਜ਼ਿਲ੍ਹੇ ਭਰ 'ਚ ਕੁੱਲ 124033 ਵੋਟਰਾਂ ਨੇ ਆਪਣੇ ਵੋਟਿੰਗ ਹੱਕ ਦਾ ਇਸਤੇਮਾਲ ਕਰ ਵੋਟਾਂ ਪਾਈਆਂ। ਰੂਪਨਗਰ 'ਚ ਕੁੱਲ 73.80 ਫੀਸਦੀ ਵੋਟਿੰਗ ਨਾਲ ਨਗਰ ਕੌਂਸਲ ਚੋਣਾਂ ਪੂਰਨ ਹੋਈਆਂ।

ਵੱਖ -ਵੱਖ ਥਾਵਾਂ 'ਤੇ ਵੋਟਿੰਗ :

  • ਨਗਰ ਕੌਂਸਲ ਰੂਪਨਗਰ 'ਚ ਕੁੱਲ 66.92% ਵੋਟਿੰਗ ਹੋਈ ।
  • ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ 'ਚ ਕੁੱਲ 70.59% ਵੋਟਿੰਗ ਹੋਈ ।
  • ਨਗਰ ਕੌਂਸਲ ਸ੍ਰੀ ਕੀਰਤਪੁਰ ਸਾਹਿਬ 'ਚ ਕੁੱਲ 84.64 ਵੋਟਿੰਗ ਹੋਈ ।
  • ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ 'ਚ ਕੁੱਲ 76.83% ਵੋਟਿੰਗ ਹੋਈ।
  • ਨਗਰ ਕੌਂਸਲ ਮੋਰਿੰਡਾ 'ਚ ਕੁੱਲ 71.14% ਵੋਟਿੰਗ ਹੋਈ।

17 ਫਰਵਰੀ ਨੂੰ ਚੋਣ ਨਤੀਜੇ ਐਲਾਨੇ ਜਾਣਗੇ। ਇਨ੍ਹਾਂ ਚੋਣਾਂ ਨੂੰ ਵਿਧਾਨ ਸਭਾ ਚੋਣਾਂ ਦੇ ਸੈਮੀਫਾਈਨਲ ਵਜੋਂ ਵੇਖਿਆ ਜਾ ਰਿਹਾ ਹੈ।

ABOUT THE AUTHOR

...view details