ਪੰਜਾਬ

punjab

ETV Bharat / state

ਸਮਾਰਟ ਸਕੂਲ ਬਣਾਉਣ ਸਬੰਧੀ ਹੋਈ ਮੋਟੀਵੇਸ਼ਨਲ ਮੀਟਿੰਗ - rupnagar latest news

ਰੂਪਨਗਰ ਵਿੱਚ ਸਮਾਰਟ ਸਕੂਲ ਬਣਾਉਣ ਸਬੰਧੀ ਸਰਕਾਰੀ ਕੰਨਿਆ ਕੁਮਾਰੀ ਸੀਨੀਅਰ ਸੈਕੰਡਰੀ ਸਕੂਲ ਮੋਟੀਵੇਸ਼ਨਲ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਮਿਸ਼ਨ ਸੱਤ ਪ੍ਰਤੀਸ਼ਤ ਤਹਿਤ ਦਾਖਲਾ ਵਧਾਉਣ ਦੀ ਗੱਲ ਕੀਤੀ।

smart schools
ਫ਼ੋਟੋ

By

Published : Nov 27, 2019, 2:15 PM IST

ਰੂਪਨਗਰ: ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਇਮਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਵਾਲਾ ਸਮਾਰਟ ਸਕੂਲ ਬਣਾਉਣ ਲਈ ਮੋਟੀਵੇਸ਼ਨਲ ਮੀਟਿੰਗ ਕੀਤੀ ਗਈ। ਇਹ ਮੀਟਿੰਗ ਸਥਾਨਕ ਸਰਕਾਰੀ ਕੰਨਿਆ ਕੁਮਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਹੋਈ।

ਦੱਸ ਦੇਈਏ ਕਿ ਇਸ ਮੀਟਿੰਗ 'ਚ ਜ਼ਿਲ੍ਹਾਂ ਸਮੂਹ ਸਕੂਲਾਂ ਦੇ ਮੁੱਖੀਆਂ, ਪ੍ਰਿੰਸੀਪਲ ਇੰਚਾਰਜ ਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨੇ ਸ਼ਿਰਕਤ ਕੀਤੀ।

ਇਸ ਵਿਸ਼ੇ 'ਤੇ ਕੌਰ ਕਮੇਟੀ ਦੇ ਮੈਬਰਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੱਧ ਤੋਂ ਵੱਧ ਸਮਾਰਟ ਸਕੂਲ ਬਣਾਏ ਜਾਣ, ਤਾਂ ਕਿ ਸਕੂਲਾਂ 'ਚ ਵਿੱਦਿਆਰਥੀਆਂ ਦੀ ਗਿਣਤੀ ਨੂੰ ਵਧਾਇਆ ਜਾ ਸਕੇ। ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਸਮਾਰਟ ਸਕੂਲ ਦੀ ਇਮਾਰਤਾਂ ਨੂੰ ਰੰਗ ਰੋਗਨ ਕੀਤਾ ਜਾਵੇ ਤੇ ਸਕੂਲ ਦੇ ਗੇਟ ਨੂੰ ਵਧਾਇਆ ਤਰੀਕੇ ਨਾਲ ਬਣਾਇਆ ਜਾਵੇ।

ਇਹ ਵੀ ਪੜ੍ਹੋ: ਏ.ਐਸ ਸਕੂਲ ਦੇ ਸਲਾਨਾ ਸਮਾਗਮ 'ਚ ਸਾਧੂ ਸਿੰਘ ਧਰਮਸੋਤ ਨੇ ਕੀਤੀ ਸ਼ਿਰਕਤ

ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਕੂਲਾਂ ਦੇ ਕ੍ਰਾਂਤੀਕਾਰੀ ਬਦਲਾਓ ਲਈ ਐਲ.ਈ.ਡੀ. ਰਾਹੀਂ ਈ-ਕਨਟੈਂਟ ਦੀ ਵਰਤੋਂ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੂੰ ਵਧੀਆਂ ਵਰਦੀਆਂ,ਟਾਈ ਅਤੇ ਸ਼ਨਾਖਤੀ ਕਾਰਡ ਆਦਿ ਨੂੰ ਯਕੀਨੀ ਬਣਾਇਆ ਜਾਵੇ।

ਉਨ੍ਹਾਂ ਨੇ ਕਿਹਾ ਕਿ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਚਲਾਈ ਗਈ “ਈਚ ਵਨ ਬਰਿੰਗ ਵਨ” ਮੁਹਿੰਮ ਤਹਿਤ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖ਼ਲਾ ਕਰਨ ਦੀ ਪ੍ਰੇਰਨਾ ਵੀ ਦਿੱਤੀ ਗਈ ਹੈ।

ABOUT THE AUTHOR

...view details