ਸ੍ਰੀ ਅਨੰਦਪੁਰ ਸਾਹਿਬ:ਜਿੱਥੇ ਅੱਜ ਹਰ ਕੋਈ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਪ੍ਰਸ਼ਨ ਚੱਲ ਰਿਹਾ ਹੈ। ਉੱਥੇ ਹੀ ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਦਡੌਲੀ ਇੱਕ ਅਲੱਗ ਹੀ ਸਮੱਸਿਆ ਤੋਂ ਜੂਝ ਰਿਹਾ ਹੈ, ਇਹ ਸਮੱਸਿਆ ਕਿਸੇ ਹੋਰ ਦੀ ਨਹੀਂ ਬਲਕਿ ਬਾਂਦਰਾਂ ਦੀ ਹੈ। ਜਿਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਪੂਰੇ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਹੋਇਆ। ਬਾਂਦਰਾਂ ਦੀ ਸਮੱਸਿਆ ਤੋਂ ਤੰਗ ਆ ਕੇ ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਮੁੱਖ ਮਾਰਗ 'ਤੇ ਪੈਂਦੇ ਪਿੰਡ ਦਡੌਲੀ ਦੇ ਵਾਸੀਆਂ ਨੇ ਸਰਪੰਚ ਪਿਆਰੇ ਲਾਲ ਜਸਵਾਲ ਦੀ ਅਗਵਾਈ ਹੇਠ ਖੁੱਲ੍ਹੀ ਮੀਟਿੰਗ ਬੁਲਾਈ ਗਈ।
ਜੇਕਰ ਬਾਂਦਰਾਂ ਨੂੰ ਕੁੱਝ ਖਾਣ ਲਈ ਦਿੱਤਾ ਤਾਂ ਲੱਗੇਗਾ 5,000 ਰੁਪਏ ਦਾ ਜੁਰਮਾਨਾ, ਜਾਣੋ - ਬਾਂਦਰਾਂ ਦੀ ਸਮੱਸਿਆ
ਅਨੰਦਪੁਰ ਸਾਹਿਬ ਦੇ ਨਾਲ ਲੱਗਦੇ ਪਿੰਡ ਦਡੌਲੀ ਇੱਕ ਅਲੱਗ ਹੀ ਸਮੱਸਿਆ ਤੋਂ ਜੂਝ ਰਿਹਾ ਹੈ, ਇਹ ਸਮੱਸਿਆ ਕਿਸੇ ਹੋਰ ਦੀ ਨਹੀਂ ਬਲਕਿ ਬਾਂਦਰਾਂ ਦੀ ਹੈ। ਜਿਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਪੂਰੇ ਤਰੀਕੇ ਨਾਲ ਤੰਗ ਪਰੇਸ਼ਾਨ ਕੀਤਾ ਹੋਇਆ।
ਬਾਂਦਰਾਂ ਤੋਂ ਬਚਾਅ ਦੀ ਰਣਨੀਤੀ: ਸਰਪੰਚ ਸਾਹਿਬ ਵੱਲੋਂ ਬਾਂਦਰਾਂ ਤੋਂ ਬਚਾਅ ਦੀ ਰਣਨੀਤੀ ਬਣਾਈ ਗਈ। ਬਾਂਦਰਾਂ ਨੂੰ ਖੁਦ ਫੜ ਕੇ ਪਿੰਡ ਤੋਂ ਦੂਰ ਜੰਗਲਾਂ ਵਿੱਚ ਛੱਡਣ ਦੀ ਰਣਨੀਤੀ ਤਿਆਰ ਕੀਤੀ ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਦਾ ਕੋਈ ਵੀ ਸ਼ਿਕਾਰ ਨਾ ਹੋ ਸਕੇ । ਇੰਨ੍ਹਾਂ ਅਤੰਕੀ ਬਾਂਦਰਾਂ ਵੱਲੋ ਸ਼ਰਾਰਤਾਂ ਦੇ ਨਾਲ ਨਾਲ ਜਿੱਥੇ ਲੋਕਾਂ ਨੂੰ ਨੁਕਸਾਨ ਤਾਂ ਕਰਦੇ ਹੀ ਹਨ, ਪਿਛਲੇ ਕੁੱਝ ਦਿਨਾਂ ਵਿੱਚ ਇਨ੍ਹਾਂ ਨੇ ਕਈ ਲੋਕਾਂ 'ਤੇ ਹਮਲਾ ਕਰਕੇ ਜ਼ਖਮੀ ਵੀ ਕੀਤਾ ਹੈ।ਇਨ੍ਹਾਂ ਪਿੰਡ ਵਾਸੀਆਂ ਅਨੁਸਾਰ ਪ੍ਰਸ਼ਾਸਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੂੰ ਕਈ ਵਾਰ ਇੰਨ੍ਹਾਂ ਬਾਂਦਰਾਂ ਨੂੰ ਫੜ ਕੇ ਛੱਡਣ ਲਈ ਕਿਹਾ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ।
5,000 ਰੁਪਏ ਦਾ ਜੁਰਮਾਨਾ: ਜਦੋਂ ਪ੍ਰਸ਼ਾਸਨ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ ਕੋਈ ਰਾਹ ਨਹੀਂ ਦਿੱਤਾ ਤਾਂ ਲਗਾਤਾਰ ਬਾਂਦਰਾਂ ਦੀ ਗਿਣਤੀ 'ਚ ਵਾਧਾ ਹੁੰਦਾ ਰਿਹਾ । ਬਾਂਦਰਾਂ ਨੇ ਲੋਕਾਂ ਦਾ ਜੀਣਾ ਇਸ ਕਦਰ ਮੌਹਾਲ ਕਰ ਦਿੱਤਾ ਕਿ ਕੱਪੜੇ ਸੱੁਕਣੇ ਪਾਉਣੇ ਵੀ ਮੁਸ਼ਕਿਲ ਹੋ ਗਏ।ਆਖਰਕਾਰ ਅੱਕੇ ਪਿੰਡ ਵਾਸੀਆਂ ਨੇ ਇਕੱਠ ਕੀਤਾ ਅਤੇ ਬਾਂਦਰਾਂ ਦੇ ਆਂਤਕ ਨੂੰ ਰੋਕਣ ਲਈ ਅਹਿਮ ਫੈਸਲੇ ਲਏ ਗਏ। ਇਸ ਮੌਕੇ ਪਿੰਡ ਦੇ ਸਰਪੰਚ ਪਿਆਰੇ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਵਾਸੀਆਂ ਅਤੇ ਪਿੰਡ ਦੇ ਬਾਹਰੋਂ ਆਏ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਪਿੰਡ ਦੀ ਹੱਦ ਅੰਦਰ ਬਾਂਦਰਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਨਾ ਪਾਉਣ ਅਤੇ ਜੇਕਰ ਪਿੰਡ ਵਿੱਚ ਕੋਈ ਵਿਅਕਤੀ ਬਾਂਦਰਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਖਿਲਾਉਂਦਾ ਫੜਿਆ ਜਾਂਦਾ ਹੈ ਤਾਂ 5,000 ਰੁਪਏ ਦਾ ਜੁਰਮਾਨਾ ਲੱਗੇਗਾ ।