ਰੂਪਨਗਰ:ਪੰਜਾਬ ਦੀਆਂ ਜੇਲ੍ਹਾਂ ਵਿਚ ਮੋਬਾਈਲ ਫੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿਥੇ ਇਨੀਂ ਸੁਰਖਿਆ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਉਸ ਰੂਪਨਗਰ ਦੀ ਜੇਲ੍ਹ ਵਿਚੋਂ ਲਗਾਤਾਰ ਮੋਬਾਇਲ ਫੋਨ ਮਿਲਣ ਦਾ ਸਿਲਸਿਲਾ ਜਾਰੀ ਹੈ।ਹੁਣ ਇਕ ਵਾਰ ਫਿਰ ਇਕ ਹਫ਼ਤੇ ਵਿੱਚ ਦੂਸਰੀ ਵਾਰੀ ਮੋਬਾਈਲ ਫੋਨ ਜੇਲ੍ਹ ਵਿੱਚੋਂ ਤਲਾਸ਼ੀ ਦੌਰਾਨ ਮਿਲੇ ਹਨ। ਇਸ ਸਭ ਪਿੱਛੇ ਜਾਂਚ ਸਹਾਇਕ ਸੁਪਰਡੈਂਟ ਕੈਲਾਸ਼ ਜ਼ਿਲ੍ਹਾ ਜੇਲ੍ਹ ਰੂਪਨਗਰ ਦੇ ਬਰਖਿਲਾਫ ਦੋਸ਼ੀ ਜੋ ਕਿ ਵਾਰਡ ਨੰਬਰ 1 ਵਿੱਚ ਮੌਜੂਦ ਹਨ ਮਾਮਲਾ ਦਰਜ ਕਰਵਾਇਆ ਹੈ। ਜ਼ਿਕਰਯੋਗ ਹੈ ਕਿ ਅਚਨਚੇਤ ਚੈਕਿੰਗ ਦੌਰਾਨ ਬੈਰਕ ਨੰਬਰ-1 ਵਿਚ ਮੋਬਾਈਲ ਫੋਨ ਬਰਾਮਦ ਹੋਇਆ ਜਿਸ ਦਾ ਰੰਗ ਸਿਲਵਰ ਕੀ ਪੈਡ ਵਾਲਾ ਸਮੇਤ ਬੈਟਰੀ ਅਤੇ ਬਿਨਾਂ ਸਿਮ ਤੋਂ ਬਰਾਮਦ ਹੋਇਆ ਹੈ।
ਗੈਂਗਸਟਰ ਨਾਲ ਵੀਡੀਓ ਵਾਇਰਲ: ਇਸ ਬਾਬਤ ਮਾਮਲਾ ਦਰਜ ਸੀਟੀ ਥਾਣਾ ਰੂਪਨਗਰ ਵਿਚ ਧਾਰਾ 52 ਪਰਿਜ਼ਨਰ ਐਕਟ ਹੇਠਾਂ ਦਰਜ ਕਰ ਲਿਆ ਗਿਆ ਹੈ ਅਤੇ ਫੋਨ ਜੇਲ੍ਹ ਦੇ ਅੰਦਰ ਕਿਸ ਤਰ੍ਹਾਂ ਪਹੁੰਚਿਆ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ ਜ਼ਿਲ੍ਹਾ ਲਗਾਤਾਰ ਸੁਰਖੀਆਂ ਵਿੱਚ ਬਣੀਆਂ ਹੋਈਆਂ ਹਨ ਕੁਝ ਦਿਨ ਪਹਿਲਾਂ ਗੋਵਿੰਦਵਾਲ ਸਾਹਿਬ ਵਿਖੇ ਜੇਲ੍ਹ ਵਿੱਚ ਹੋਈ ਘਟਨਕ੍ਰਮ ਵਿੱਚ 2 ਗੈਂਗਸਟਰਾਂ ਦੇ ਗੁੱਟ ਆਪਸ ਵਿੱਚ ਭਿੜ ਗਏ ਸਨ। ਜਿਸ ਦੌਰਾਨ ਦੋ ਗੈਂਗਸਟਰਾਂ ਦੀ ਮੌਤ ਹੋ ਜਾਂਦੀ ਹੈ ਆਹ ਤੇ ਹੱਦ ਤਾਂ ਉਸ ਵਕਤ ਹੋ ਜਾਂਦੀ ਹੈ ਜਦੋਂ ਜੇਲ੍ਹ ਦੇ ਵਿੱਚ ਬੈਠਾ ਇੱਕ ਗੈਂਗਸਟਰ ਨਾਲ ਵੀਡੀਓ ਵਾਇਰਲ ਕਰਦਾ ਹੈ। ਜਿਸ ਵਿਚ ਕੁੱਟਮਾਰ ਦੀ ਘਟਨਾ ਬਾਬਤ ਜਾਣਕਾਰੀ ਵੀ ਦਿੱਤੀ ਹੁੰਦੀ ਹੈ। ਇਹਨਾਂ ਹੀ ਨਹੀਂ ਇਸ ਤੋਂ ਪਹਿਲਾਂ ਵਿਉ ਅਜਿਹੇ ਕਈ ਮਾਮਲੇ ਸਾਹਮਣੇ ਆ ਚੁਕੇ ਹਨ ਜਿੰਨਾ ਵਿਚ ਮੋਬਾਈਲ ਅਤੇ ਜੇਲ੍ਹਾਂ ਵਿਚ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਹੋਈਆਂ ਹਨ।