ਪੰਜਾਬ

punjab

ETV Bharat / state

Dinesh chadha in Action Mode: ਰੂਪਨਗਰ ਦੇ ਵਿਕਾਸ ਕਾਰਜਾਂ ਨੂੰ ਲੈਕੇ ਸਖ਼ਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ

ਹਲ਼ਕਾ ਰੂਪਨਗਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰੀਸ਼ਦ ਵਿਖੇ ਮੀਟਿੰਗ ਕਰਦਿਆਂ ਉਚੇਚੇ ਤੌਰ ਉੱਤੇ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੇ ਡਿਊਟੀ ਪ੍ਰਤੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

MLA Advocate Dinesh Chadha regarding the development works of Rupnagar, instructions given to carry out the work quickly.
Dinesh chadha in action mode: ਰੂਪਨਗਰ ਦੇ ਵਿਕਾਸ ਕਾਰਜਾਂ ਨੂੰ ਲੈਕੇ ਸਖ਼ਤ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਜਲਦੀ ਕੰਮ ਨੇਪਰੇ ਚਾੜ੍ਹਨ ਲਈ ਦਿੱਤੀਆਂ ਹਦਾਇਤਾਂ

By

Published : Feb 24, 2023, 10:44 AM IST

ਰੂਪਨਗਰ:ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਖ ਵੱਖ ਹਲਕਿਆਂ ਦੇ ਵਿਧਾਇਕਾਂ ਵੱਲੋਂ ਆਪਣੇ ਇਲਾਕਿਆਂ ਦੇ ਵੱਡੇ ਵੱਡੇ ਕੰਮਾਂ ਤੋਂ ਲੈਕੇ ਨਿੱਕੇ ਨਿੱਕੇ ਕੰਮਾਂ ਦੀ ਜ਼ਿੰਮੇਵਾਰੀ ਪੂਰਨ ਤਰ੍ਹਾਂ ਸੁਧਾਰਨ ਦੀ ਗੱਲ ਵੀ ਕੀਤੀ ਜਾ ਰਹੀ ਹੈ। ਉਥੇ ਹੀ ਹਲਕਾ ਰੂਪਨਗਰ ਦੇ ਵਿਕਾਸ ਕਾਰਜਾਂ ਵਿਚ ਸੁਧਾਰ ਕਰਨ ਲਈ ਵੀ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਇਸ ਵੇਲੇ ਸਖਤ ਮੋੜ ਵਿਚ ਨਜ਼ਰ ਆ ਰਹੇ ਹਨ। ਜਿੰਨਾ ਵੱਲੋਂ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਲੈ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰੀਸ਼ਦ ਵਿਖੇ ਮੀਟਿੰਗ ਕਰਦਿਆਂ ਉਚੇਚੇ ਤੌਰ ਉੱਤੇ ਸਮੀਖਿਆ ਕੀਤੀ। ਇਸ ਮੌਕੇ ਉਨ੍ਹਾਂ ਆਪਣੀ ਜ਼ਿੰਮੇਵਾਰੀ ਤੇ ਡਿਊਟੀ ਪ੍ਰਤੀ ਅਣਗਹਿਲੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ :Hearing on Petition of Ram Rahim: ਰਾਮ ਰਹੀਮ ਦੀ ਬੇਅਦਬੀ ਮਾਮਲਿਆਂ ਸਬੰਧੀ ਪਟੀਸ਼ਨ ਉਤੇ ਸੁਣਵਾਈ ਅੱਜ



ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਵਿਕਾਸ ਦੇ ਕੰਮਾਂ ਅਤੇ ਪਾਣੀ ਦੀਆਂ ਸਬੰਧੀ ਸਮੱਸਿਆਵਾਂ ਦਾ ਹਲ ਪਹਿਲ ਦੇ ਅਧਾਰ ਉੱਤੇ ਕਰਨ ਲਈ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ। ਕਿਹਾ ਕਿ ਉਨ੍ਹਾਂ ਸੀਵਰੇਜ ਦੀ ਸਮੱਸਿਆਂ ਨੂੰ ਜਲਦ ਤੋਂ ਜਲਦ ਸਮੇਂ 'ਤੇ ਸੁਚੱਜੇ ਢੰਗ ਨਾਲ ਨਿਪਟਾਇਆ ਜਾਵੇ ਤਾਂ ਜੋ ਬਰਸਾਤੀ ਮੌਸਮ ਤੋਂ ਪਹਿਲਾਂ ਸਮਸਿਆ ਦਾ ਹਲ ਹੋਵੇ। ਲੋਕਾਂ ਨੂੰ ਆਉਣ ਵਾਲੇ ਸਮੇਂ 'ਚ ਦਿੱਕਤ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਵੱਖ-ਵੱਖ ਪਿੰਡਾਂ ਵਿਚ ਖੇਡ ਮੈਦਾਨਾਂ ਤੇ ਪਾਰਕਾਂ ਦੇ ਕਾਰਜਾਂ ਦੀ ਵੀ ਵਿਸਥਾਰ ਪੂਰਵਕ ਸਮੀਖਿਆ ਕੀਤੀ। ਉਨ੍ਹਾਂ ਪਿੰਡਾਂ ਦੀਆਂ ਵੱਖ-ਵੱਖ ਸਮੱਸਿਆਵਾਂ ਦੀ ਸੂਚੀ ਪ੍ਰਾਪਤ ਕਰਨ ਦੇ ਲਈ ਵੀ ਕਿਹਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜਿਨ੍ਹਾਂ ਪਿੰਡਾਂ ਮਨਰੇਗਾ ਦੇ ਬਿੱਲ ਅਧੂਰੇ ਪਏ ਹਨ, ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ-ਅੰਦਰ ਕਲੀਅਰ ਕਰ ਲਏ ਜਾਣ ਤੇ ਬਕਾਇਆ ਪਏ ਬਿਲਾਂ ਨੂੰ ਆਨਲਾਈਨ ਕਰਨ ਲਈ ਸਮੂਹ ਏ.ਪੀ.ਓ. ਨੂੰ ਆਦੇਸ਼ ਦਿੱਤੇ।



ਇਸ ਦੌਰਾਨ ਉਨ੍ਹਾਂ ਮੀਟਿੰਗ ਦੌਰਾਨ ਇਹ ਵੀ ਜ਼ਿਕਰ ਕੀਤਾ ਕਿ ਪਿਛਲੇ ਸਮੇਂ ਦੌਰਾਨ ਜਿੱਥੇ ਸੀਵਰੇਜ ਦੀ ਸਮੱਸਿਆ ਸਾਹਮਣੇ ਆਈ ਸੀ। ਉਸ ਦਾ ਜੰਗੀ ਪੱਧਰ ‘ਤੇ ਜਲਦ ਤੋਂ ਜਲਦ ਨਿਪਟਾਰਾ ਕਰਨ ਆਦੇਸ਼ ਵੀ ਦਿੱਤੇ। ਉਨ੍ਹਾਂ ਸੀਵਰੇਜ ਦੀ ਸਮੱਸਿਆਂ ਨੂੰ ਜਲਦ ਤੋਂ ਜਲਦ ਯੋਜਨਾਬੱਧ ਤਰੀਕੇ ਨਾਲ ਬਰਸਾਤੀ ਮੌਸਮ ਤੋਂ ਪਹਿਲਾਂ ਹੱਲ ਕਰਨ ਲਈ ਹਦਾਇਤ ਜਾਰੀ ਕੀਤੀ। ਉਨ੍ਹਾਂ ਵੱਖ ਵੱਖ ਪਿੰਡਾਂ ਵਿਚ ਖੇਡ ਮੈਦਾਨਾਂ ਤੇ ਪਾਰਕਾਂ ਦੇ ਕਾਰਜਾਂ ਦੀ ਵੀ ਵਿਸਥਾਰ ਪੂਰਵਕ ਸਮੀਖਿਆ ਕੀਤੀ।ਉਨ੍ਹਾਂ ਪਿੰਡਾਂ ਦੀਆਂ ਵੱਖ ਵੱਖ ਸਮੱਸਿਆਵਾਂ ਦੀ ਸੂਚੀ ਪ੍ਰਾਪਤ ਕਰਨ ਦੇ ਲਈ ਵੀ ਕਿਹਾ। ਖੈਰ ਹੁਣ ਦੇਖਣਾ ਹੋਵੇਗਾ ਕਿ ਐਕਸ਼ਨ ਮੋਡ ਵਿਚ ਆਏ ਵਿਧਾਇਕ ਦੇ ਕਰਿੰਦੇ ਵੀ ਇੰਝ ਹੀ ਫੁਰਤੀ ਨਾਲ ਕੰਮ ਕਰਦੇ ਹਨ ਜਾਂ ਨਹੀਂ। ਕਿਓਂਕਿ ਲੋਕਾਂ ਨੇ ਤਾਂ ਆਪਣੀਆਂ ਵੋਟਾਂ ਦੇਕੇ ਸਰਕਾਰ ਅਤੇ ਵਿਧਾਇਕ ਚੁਣੇ ਹਨ ਕਿ ਓਹਨਾ ਨੂੰ ਜੋ ਵਿਕਾਸ ਕਾਰਜ ਚਾਹੀਦੇ ਹਨ, ਜੋ ਪਹਿਲੀਆਂ ਸਰਕਾਰਾਂ ਤੋਂ ਨਹੀਂ ਮਿਲੇ।

ABOUT THE AUTHOR

...view details