ਪੰਜਾਬ ਦੇ ਵੱਖ ਵੱਖ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਰੋਜ਼ਾਨਾ ਮਿਡ ਡੇ ਮੀਲ ਪਰੋਸਿਆ ਜਾਂਦਾ ਹੈ। ਇਸ ਨੂੰ ਤਿਆਰ ਕਰਨ ਲਈ ਪੰਜਾਬ ਦੇ ਵੱਖ ਵੱਖ ਸਕੂਲਾਂ ਵਿੱਚ 55 ਹਜ਼ਾਰ ਤੋਂ ਵੀ ਵੱਧ ਮਿਡ ਡੇ ਮੀਲ ਵਰਕਰ ਕੰਮ ਕਰਦੇ ਹਨ ਜੋ ਰੋਜ਼ਾਨਾ ਦੁਪਹਿਰ ਵੇਲੇ ਸਕੂਲ ਦੇ ਬੱਚਿਆਂ ਲਈ ਖਾਣਾ ਤਿਆਰ ਕਰਦੇ ਹਨ ਪਰ ਇਨ੍ਹਾਂ ਨੂੰ ਰੋਜ਼ਾਨਾ ਇਸ ਕੰਮ ਕਰਨ ਦੇ ਬਦਲੇ ਸਿਰਫ਼ 1700 ਰੁਪਏ ਹੀ ਮਿਲਦਾ ਹਨ। ਵਰਕਰਾਂ ਨੇ ਦੱਸਿਆ ਕਿ ਇਹ 1700 ਰੁਪਏ ਵੀ 10 ਮਹੀਨਿਆਂ ਬਾਅਦ ਦਿੱਤੇ ਜਾਂਦੇ ਹਨ।
ਮਿਡ ਡੇ ਮੀਲ ਦੇ ਵਰਕਰਾਂ ਨੇ ਮੰਗ ਕੀਤੀ ਕਿ ਕਿ ਇੰਨੀ ਮਹਿੰਗਾਈ ਦੇ ਵਿੱਚ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਤੇ ਜੋ ਪੈਸੇ ਉਨ੍ਹਾਂ ਨੂੰ ਮਿਲਦੇ ਹਨ ਉਸ ਵਿੱਚ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਦੇ ਵਿੱਚ ਅਸਮਰਥ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਭਾਂਵੇ ਕਿੰਨੀ ਵੀ ਮਜਬੂਰੀ ਕਿਉਂ ਨਾ ਹੋਵੇ, ਉਨ੍ਹਾਂ ਨੂੰ ਛੁੱਟੀ ਵੀ ਨਹੀਂ ਮਿਲਦੀ।