ਰੂਪਨਗਰ:ਮੋਰਿੰਡਾ ਨੇੜੇ ਭਾਖੜਾ ਨਹਿਰ ਵਿੱਚ ਡਿੱਗੇ ਆਪਣੇ ਪਾਲਤੂ ਕੁੱਤੇ ਨੂੰ ਬਚਾਉਣ ਲਈ 40 ਸਾਲਾ ਮਰਚੈਂਟ ਨੇਵੀ ਅਧਿਕਾਰੀ ਰਮਨਦੀਪ ਸਿੰਘ (Merchant Navy officer Ramandeep Singh) ਨੇ ਨਹਿਰ ਵਿੱਚ (Ramandeep Singh jumps into Bhakra canal) ਛਾਲ ਮਾਰ ਦਿੱਤੀ। ਜੋ ਕਿ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿੱਚ ਹੀ ਲਾਪਤਾ ਹੋ ਗਿਆ। ਜਿਸ ਤੋਂ ਬਾਅਦ NDRF ਦੀ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਅਤੇ NDRF ਨੇ ਰਮਨਦੀਪ ਸਿੰਘ ਦੀ ਭਾਲ ਸੁਰੂ ਕਰ ਦਿੱਤੀ ਹੈ।
ਰਮਨਦੀਪ ਸਿੰਘ ਨੇ ਮੋਰਿੰਡਾ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ:-ਮਿਲੀ ਜਾਣਕਾਰੀ ਅਨੁਸਾਰ ਦੱਸ ਦਈਏ ਕਿ 40 ਸਾਲਾ ਮਰਚੈਂਟ ਨੇਵੀ ਅਧਿਕਾਰੀ ਰਮਨਦੀਪ ਸਿੰਘ ਨੇਵੀ ਵਿੱਚ ਅਫਸਰ ਹੈ। ਜੋ ਕਿ ਮੋਹਾਲੀ ਦੇ ਸੈਕਟਰ 3 ਬੀ 1 ਦੇ ਮਕਾਨ ਨੰਬਰ 95 ਦੇ ਵਿੱਚ ਰਹਿੰਦਾ ਸੀ। ਰਮਨਦੀਪ ਸਿੰਘ ਆਪਣੀ ਪਤਨੀ ਅਤੇ ਬੱਚਿਆਂ ਨਾਲ ਪਿਕਨਿਕ ਮਨਾਉਣ ਲਈ ਘਰੋਂ ਨਿਕਲਿਆ ਸੀ।
ਮੋਰਿੰਡਾ ਨੇੜੇ ਸੋਮਵਾਰ ਸ਼ਾਮ 5 ਵਜੇ ਭਾਖੜਾ ਨਹਿਰ ਵਿੱਚ ਰਮਨਦੀਪ ਸਿੰਘ ਦਾ ਪਾਲਤੂ ਕੁੱਤਾ ਨਹਿਰ ਵਿੱਚ ਗਿਰ ਗਿਆ। ਜਿਸ ਨੂੰ ਬਚਾਉਣ ਲਈ ਰਮਨਦੀਪ ਸਿੰਘ ਨੇ ਮੋਰਿੰਡਾ ਨੇੜੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਦੌਰਾਨ ਰਮਨਦੀਪ ਸਿੰਘ ਪਾਣੀ ਦੇ ਤੇਜ਼ ਵਹਾਅ ਕਾਰਨ ਨਹਿਰ ਵਿੱਚ ਡੁੱਬ ਗਿਆ। ਇਸ ਦੀ ਭਾਲ ਲਈ NDRF ਦੀ ਟੀਮ ਜੁੱਟੀ ਹੋਈ ਹੈ।