ਸ੍ਰੀ ਅਨੰਦਪਰ ਸਾਹਿਬ,ਰੋਪੜ: ਬੀਤੇ ਦਿਨਾਂ ਵਿੱਚ ਹੋਏ ਭਾਰੀ ਮੀਂਹ ਨੇ ਜਿੱਥੇ ਪੰਜਾਬ ਅੰਦਰ ਹੜ੍ਹ ਦਾ ਮਾਹੌਲ ਪੈਦਾ ਕਰ ਦਿੱਤਾ ਉੱਥੇ ਹੀ ਹਿਮਾਚਲ ਦੇ ਵਿੱਚ ਹਾਲਾਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੇ ਹਨ। ਇੱਕ ਤੋਂ ਦੂਜੀ ਥਾਂ ਜਾਣ ਲਈ ਲੋਕ ਤਰਸ ਰਹੇ ਨੇ ਕਿਉਂਕਿ ਮੀਂਹ ਕਾਰਣ ਜ਼ਿਆਦਾਤਰ ਸੜਕਾਂ ਟੁੱਟ ਚੁੱਕੀਆਂ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਲੋਕਾਂ ਦਾ ਜੀਵਨ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਾ ਹੈ।
ਹਿਮਾਚਲ 'ਚ ਤਰਾਸਦੀ ਹੰਢਾ ਰਹੇ ਲੋਕਾਂ ਲਈ ਐੱਸਜੀਪੀਸੀ ਆਈ ਅੱਗੇ, ਲੰਗਰ ਅਤੇ ਰਹਿਣ ਬਸੇਰਿਆਂ ਦਾ ਕੀਤਾ ਪ੍ਰਬੰਧ - ਸ੍ਰੀ ਅਨੰਦਪੁਰ ਸਾਹਿਬ ਦੀ ਖ਼ਬਰ ਪੰਜਾਬੀ ਵਿੱਚ
ਹਿਮਾਚਲ ਵਿੱਚ ਕਹਿਰ ਦੇ ਮੀਂਹ ਕਾਰਣ ਹੋਈ ਤਬਾਹੀ ਤੋਂ ਬਾਅਦ ਫਸੇ ਹੋਏ ਲੋਕਾਂ ਅਤੇ ਸੈਲਾਨੀਆਂ ਦੀ ਮਦਦ ਲਈ ਸ੍ਰੀ ਅਨੰਦਪੁਰ ਸਾਹਿਬ ਤੋਂ ਲੰਗਰ ਐੱਸਜੀਪੀਸੀ ਵੱਲੋਂ ਭੇਜਿਆ ਗਿਆ ਹੈ। ਸੇਵਾਦਾਰਾਂ ਦਾ ਕਹਿਣਾ ਹੈ ਕਿ ਲੋਕਾਂ ਦੀ ਮਦਦ ਲਈ ਦਵਾਈਆਂ ਅਤੇ ਲੰਗਰ ਤੋਂ ਇਲਾਵਾ ਹੋਰ ਵੀ ਵਸਤਾਂ ਘੱਲੀਆਂ ਗਈਆਂ ਨੇ।

ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਲੰਗਰ:ਇਨ੍ਹਾਂ ਸਭ ਹਾਲਾਤਾਂ ਵਿਚਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਜਥਾ ਸ੍ਰੀ ਆਨੰਦਪੁਰ ਸਾਹਿਬ ਤੋਂ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਸੰਗਤਾਂ ਲਈ ਲੰਗਰ ਲੈ ਕੇ ਹਿਮਾਚਲ ਲਈ ਰਵਾਨਾ ਹੋਇਆ ਹੈ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਦੇ ਵੱਖ-ਵੱਖ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਘਰ-ਘਰ ਲੰਗਰ ਮੁਹੱਈਆ ਕਰਵਾਇਆ ਗਿਆ ਹੈ ਉਸੇ ਤਰਜ਼ ਉੱਤੇ ਹਿਮਾਚਲ ਵਿੱਚ ਵੀ ਹੜ੍ਹ ਪ੍ਰਭਾਵਿਤ ਲੋੜਵੰਦ ਪਰਿਵਾਰਾਂ ਨੂੰ ਲੰਗਰ ਮੁਹੱਈਆ ਕਰਵਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਹਿਮਾਚਲ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ ਦੀ ਅਗਵਾਈ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ ਵੱਲੋਂ ਇਹ ਜਥਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਹਿਣ ਉੱਤੇ ਭੇਜਿਆ ਗਿਆ। ਇਸ ਜਥੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਵੀ ਲੰਗਰ ਵੰਡਣ ਲਈ ਨਾਲ ਗਏ ਹਨ।
- Inspect Flood Area: ਫਤਹਿਗੜ੍ਹ ਸਾਹਿਬ ਦੇ ਹਾਲਾਤਾਂ ਦਾ ਜਾਇਜ਼ਾ ਲੈਣ ਪਹੁੰਚੇ ਮੰਤਰੀ ਹਰਜੋਤ ਬੈਂਸ, ਕਿਹਾ- ਜਲਦ ਹੀ ਆਮ ਵਰਗੇ ਹੋਣਗੇ ਸੂਬੇ ਦੇ ਹਾਲਾਤ
- Punjab Flood Update : ਭਾਰੀ ਮੀਂਹ ਤੋਂ ਬਾਅਦ ਜਾਣੋ ਕੀ ਹੈ ਬਿਆਸ ਦਰਿਆ ਦੇ ਪਾਣੀ ਦੀ ਸਥਿਤੀ, ਕੀ ਕਹਿੰਦੇ ਹਨ ਅਧਿਕਾਰੀ
- ਲੰਗਰ ਵਰਤਾ ਰਹੇ ਸੇਵਾਦਾਰ ਹੋਏ ਭਾਵੁਕ, ਕਿਹਾ-ਜਦੋਂ ਬਾਕੀ ਥਾਂ ਬਿਪਤਾ ਆਉਂਦੀ ਪੰਜਾਬੀ ਖੜ੍ਹਦੇ, ਅੱਜ ਪੰਜਾਬ 'ਤੇ ਬਿਪਤਾ ਆਈ ਤਾਂ ਕੋਈ ਨਹੀਂ ਖੜ੍ਹਿਆ
ਲੰਗਰ ਤੋਂ ਇਲਾਵਾ ਲੋੜਵੰਦਾਂ ਲਈ ਰਹਿਣ ਬਸੇਰੇ ਸਥਾਪਤ:ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਹਿਮਾਚਲ ਵਿੱਚ ਫਸੀ ਪੰਜਾਬ ਦੀ ਸੰਗਤ ਅਤੇ ਹੋਰ ਲੋਕਾਂ ਨੂੰ ਵਾਪਿਸ ਲਿਆਉਣ ਅਤੇ ਸਾਰੇ ਪ੍ਰਬੰਧ ਕਰਨ ਲਈ, ਐਸਜੀਪੀਸੀ ਦੀਆਂ ਟੀਮਾਂ ਪੰਜਾਬ ਤੋਂ ਮੰਡੀ-ਮਨਾਲੀ ਲਈ ਰਵਾਨਾ ਹੋਈਆਂ। ਦੱਸ ਦਈਏ ਹਿਮਾਚਲ ਵਿੱਚ ਸੰਗਤ ਦੀ ਮਦਦ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ ਪ੍ਰਤਾਪ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਹਿਮਾਚਲ ਐੱਸਜੀਪੀਸੀ ਦੇ ਮੈਂਬਰ ਦਲਜੀਤ ਸਿੰਘ ਭਿੰਡਰ, ਮੈਨੇਜਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਗੁਰਪ੍ਰੀਤ ਸਿੰਘ ਰੋਡੇ , ਸੰਦੀਪ ਸਿੰਘ ਕਲੋਤਾ ਮੈਨੇਜਰ ਗੁਰਦੁਆਰਾ ਪਤਾਲਪੁਰੀ ਸਾਹਿਬ ਅਤੇ ਅਮਰਜੀਤ ਸਿੰਘ ਮੈਨੇਜਰ ਦੀ ਅਗਵਾਈ ਵਿੱਚ ਜਥਾ ਰਵਾਨਾ ਹੋਇਆ। ਹਿਮਾਚਲ ਤਰਾਸਦੀ ਨਾਲ ਨਿਪਟਣ ਲਈ ਵੱਖ-ਵੱਖ ਥਾਵਾਂ ਉੱਤੇ ਲੰਗਰ ਤੋਂ ਇਲਾਵਾ ਲੋੜਵੰਦਾਂ ਲਈ ਰਹਿਣ ਬਸੇਰੇ ਸਥਾਪਤ ਕੀਤੇ ਜਾ ਰਹੇ ਹਨ।