ਸ੍ਰੀ ਅਨੰਦਪੁਰ ਸਾਹਿਬ:ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘੁਬੀਰ ਸਿੰਘ (Raghubir Singh) ਵੱਲੋਂ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨ ਉਪਰੰਤ ਇਕ ਪੱਤਰਕਾਰਾ ਨਾਲ ਗੱਲਬਾਤ ਕੀਤੀ।ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਬਾਅਦ ਇਸ ਮਾਮਲੇ ਦੇ ਵਿਚ ਪੁਲਿਸ ਵੱਲੋਂ ਕੋਈ ਹੱਥ ਪੱਲਾ ਨਾ ਫੜਾਏ ਜਾਣ ਦੇ ਸੰਬੰਧ ਵਿਚ ਬੋਲਦਿਆਂ ਕਿਹਾ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਪੁਲਿਸ ਇਨਵੈਸਟੀਗੇਸ਼ਨ ਦੇ ਦੌਰਾਨ ਹਿੱਸਾ ਲੈ ਰਹੀ ਸੀ।
ਹੁਣ ਉਸ ਪੰਜ ਮੈਂਬਰੀ ਕਮੇਟੀ ਨੂੰ ਇਸ ਇਨਵੈਸਟੀਗੇਸ਼ਨ ਦੇ ਵਿੱਚੋਂ ਉਹ ਬਾਹਰ ਕੱਢ ਰਹੇ ਹਨ ਕਿਉਂਕਿ ਪੰਜਾਬ ਪੁਲਿਸ ਦੇ ਵੱਲੋਂ ਇਸ ਬੇਅਦਬੀ ਦੀ ਘਟਨਾ ਦੇ ਵਿੱਚ ਅਜੇ ਤੱਕ ਕੋਈ ਵੀ ਸਾਰਥਕ ਨਤੀਜਾ ਨਹੀਂ ਕੱਢਿਆ ਗਿਆ ਅਤੇ ਟਾਲ ਮਟੋਲ ਵਾਲੀ ਸਥਿਤੀ ਲਗਾਤਾਰ ਬਰਕਰਾਰ ਹੈ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤ ਦੇ ਮਨ ਵਿੱਚ ਇਸ ਘਟਨਾ ਨੂੰ ਲੈ ਕੇ ਰੋਸ ਹੈ।ਜਿਸ ਕਰਕੇ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਾਹਰ ਬੈਠੀ ਹੈ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਚੱਲ ਰਹੇ ਨਿਰੰਤਰ ਗੁਰਬਾਣੀ ਦੇ ਪ੍ਰਵਾਹ ਨੂੰ ਸੁਣੇ ਅਤੇ ਨਾਮ ਜਾਪੇ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਪ੍ਰਸ਼ਾਸਨਿਕ ਅਧਿਕਾਰੀਆਂ (Administrative officer) ਦੇ ਖਿਲਾਫ਼ ਧਰਨੇ ਲਗਾਏ ਜਾਣ ਤਾਂ ਜੋ ਪ੍ਰਸ਼ਾਸਨ ਇਸ ਘਟਨਾ ਵਿਚ ਸ਼ਾਮਲ ਵਿਅਕਤੀਆਂ ਦੇ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਕਰੇ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਵੱਲੋਂ ਧਾਰਾ 295 ਏ ਦੇ ਵਿੱਚ ਬਦਲਾਅ ਸਬੰਧੀ ਦਿੱਤੇ ਬਿਆਨ ਦੀ ਜਿੱਥੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਵੱਲੋਂ ਸ਼ਲਾਘਾ ਕੀਤੀ ਗਈ। ਉੱਥੇ ਉਨ੍ਹਾਂ ਕਿਹਾ ਕਿ ਬੇਅਦਬੀ ਦੇ ਵਿੱਚ ਸ਼ਾਮਿਲ ਮੁਲਜ਼ਮਾਂ ਨੂੰ ਸਜ਼ਾਏ ਮੌਤ ਮਿਲਣੀ ਚਾਹੀਦੀ ਹੈ।