ਰੂਪਨਗਰ: ਪੰਜਾਬ ਵਿੱਚ ਆਈ ਹੜ੍ਹਾਂ ਨਾਲ ਤਬਾਹੀ ਕਾਰਨ ਪੰਜਾਬ ਵਿੱਚ ਕਾਫੀ ਨੁਕਸਾਨ ਹੋਇਆ। ਇਸ ਨੁਕਸਾਨ ਤੋਂ ਭਵਿੱਖ ਵਿੱਚ ਬਚਣ ਲਈ ਰੂਪਨਗਰ ਦੇ ਆਈ.ਆਈ.ਟੀ. ਵਿੱਚ ਬੈਠਕ ਕੀਤੀ ਗਈ। ਇਸ ਬੈਠਕ ਦਾ ਮੁੱਖ ਉਦੇਸ਼ ਪੰਜਾਬ ਨੂੰ ਹੜ੍ਹਾਂ ਦੀ ਸਮੱਸਿਆ ਲਈ ਪਹਿਲਾਂ ਹੀ ਪੁਖਤਾ ਪ੍ਰਬੰਧ ਕਰਨਾ ਹੈ।
ਆਈ.ਆਈ.ਟੀ. ਰੂਪਨਗਰ 'ਚ ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਕੀਤੀ ਗਈ ਮੀਟਿੰਗ - punjab flood news
ਹੜ੍ਹਾਂ ਦੀ ਸਮੱਸਿਆ ਨਾਲ ਨਜਿੱਠਣ ਲਈ ਆਈ.ਆਈ.ਟੀ. ਰੂਪਨਗਰ ਵਿਖੇ ਬੈਠਕ ਕੀਤੀ ਗਈ। ਇਸ ਬੈਠਕ ਵਿੱਚ ਹੜ੍ਹਾਂ ਦੇ ਨੁਕਸਾਨ ਤੋਂ ਬਚਣ ਲਈ ਵਿਚਾਰ ਵਟਾਂਦਰਾ ਕੀਤੀ ਗਈ।
ਫ਼ੋਟੋ
ਇਹ ਬੈਠਕ ਕਮਿਸ਼ਨਰ ਰਾਹੁਲ ਤਿਵਾੜੀ ਦੀ ਨਿਗਰਾਨੀ ਹੇਠ ਕੀਤੀ ਗਈ। ਬੈਠਕ ਵਿੱਚ ਪਿਛਲੇ ਦਿਨੀਂ ਪੰਜਾਬ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਸਬੰਧੀ ਵਿਚਾਰ ਵਟਾਂਦਰਾ ਕੀਤੀ ਗਈ ਤੇ ਭਵਿੱਖ ਵਿੱਚ ਇਸ ਅਣਸੁਖਾਵੀਂ ਘਟਨਾ ਨਾਲ ਕਿਸ ਤਰ੍ਹਾਂ ਬੱਚਿਆ ਜਾ ਸਕਦਾ ਹੈ ਉਸ ਉੱਤੇ ਪਲਾਨਿੰਗ ਕੀਤੀ ਗਈ।
ਰਾਹੁਲ ਤਿਵਾੜੀ ਵਲੋਂ ਹਾਜ਼ਰ ਹੋਏ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਕਿ ਉਹ ਵਿਚਾਰ ਵਟਾਂਦਰਾ ਮੁਤਾਬਕ ਜਲਦੀ ਤੋਂ ਜਲਦੀ ਤਜਵੀਜ਼ ਭੇਜਣ ਤਾਂ ਜੋ ਇਸ ਸਬੰਧੀ ਅਗਲੀ ਕਾਰਵਾਈ ਕੀਤੀ ਜਾ ਸਕੇ।