ਰੂਪਨਗਰ: ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 2020-21 ਦਾ ਬਜਟ ਪੇਸ਼ ਕਰ ਦਿੱਤਾ ਹੈ। ਮਨਪ੍ਰੀਤ ਬਾਦਲ ਦੇ ਇਸ ਚੌਥੇ ਬਜਟ ਤੋਂ ਆਮ ਜਨਤਾ ਨੂੰ ਕਈ ਉਮੀਦਾਂ ਸਨ, ਪਰ ਮਨਪ੍ਰੀਤ ਬਾਦਲ ਨੇ ਇਸ ਬਜਟ ਨਾਲ ਕਈਆਂ ਨੂੰ ਝੱਟਕਾ ਵੀ ਲਗਿਆ ਹੈ। ਬਾਦਲ ਨੇ ਸਦਨ ਵਿੱਚ 58 ਸਾਲ ਦੇ ਸਰਕਾਰੀ ਮੁਲਾਜ਼ਮਾਂ ਨੂੰ ਰਿਟਾਇਰ ਕਰਨ ਤੇ ਨਵੀਂ ਭਰਤੀ ਕਰਨ ਦੀ ਆਖੀ। 58 ਸਾਲ ਦੀ ਰਿਟਾਇਰਮੈਂਟ ਦੇ ਇਸ ਫ਼ੈਸਲੇ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਸਵਾਲ ਚੁੱਕੇ।
ਅਕਾਲੀ ਦਲ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ 58 ਸਾਲ ਦੇ ਸਰਕਾਰੀ ਮੁਲਾਜ਼ਮਾਂ ਨੂੰ ਰਿਟਾਇਰ ਕਰ ਨਵੀਂ ਭਰਤੀ ਕਰਨ ਦੀ ਗੱਲ ਕੀਤੀ ਹੈ ਜਦ ਕਿ ਮਨਪ੍ਰੀਤ ਬਾਦਲ ਨੇ ਰਿਟਾਇਰ ਮੁਲਾਜ਼ਮਾਂ ਨੂੰ ਦੇਣ ਵਾਲੀ ਪੈਨਸ਼ਨ ਦਾ ਇਸ ਬਜਟ 'ਚ ਕੋਈ ਜ਼ਿਕਰ ਨਹੀਂ ਕੀਤਾ। ਚੀਮਾ ਨੇ ਕਿਹਾ ਕਿ ਇਸ ਬਜਟ 'ਚ ਮੁਲਾਜ਼ਮਾਂ ਨੂੰ ਰਿਟਾਇਰ ਤਾਂ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਰਿਟਾਇਰ ਮੈਂਟ 'ਚ ਦੇਣ ਵਾਲੇ ਪੈਸਿਆਂ ਦਾ ਨਹੀਂ ਸੋਚਿਆ ਜਾ ਰਿਹਾ।