ਰੋਪੜ: ਸ਼ਹਿਰ ਵਿੱਚ ਚੱਲ ਰਹੇ ਸਰਸ ਮੇਲੇ ਦੇ ਤੀਜੇ ਦਿਨ ਪੰਜਾਬੀ ਗਾਇਕ ਮਨਕੀਰਤ ਔਲਖ਼ ਨੇ ਆਪਣੇ ਪੰਜਾਬੀ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ, ਇਸ ਮੌਕੇ ਸਰਸ ਮੇਲੇ ਵਿਚ ਔਲਖ ਵਲੋਂ ਆਪਣੇ ਹਿੱਟ ਗੀਤ ਗਾਏ ਗਏ। ਇਸ ਮੌਕੇ ਮਨਕੀਰਤ ਔਲਖ ਨੇ ਲੌਂਗ ਗਵਾਚਾ ਗੀਤ ਪੇਸ਼ ਕੀਤਾ ਅਤੇ ਉਸ ਗੀਤ ਨੂੰ ਅੱਜ ਦੇ ਸਮੇਂ ਨਾਲ ਤੁਲਨਾ ਕੀਤੀ। ਉਨ੍ਹਾਂ ਕਿਹਾ ਪਹਿਲਾਂ ਹੁੰਦਾ ਸੀ ਨਿਗਾਹ ਮਾਰਦਾ ਆਈ ਵੇ ਮੇਰਾ ਲੌਂਗ ਗਵਾਚਾ ਅੱਜ ਹੋਵੇਗਾ ਡੀ ਜੇ ਵਾਲਿਆ ਨਿਗਾਹ ਮਾਰਦਾ ਆਈ ਵੇ ਮੇਰਾ ਫ਼ੋਨ ਗਵਾਚਾ। ਮਨਕੀਰਤ ਔਲਖ ਦੀ ਪ੍ਰਫ਼ੋਮੈਂਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ।
ਸਰਸ ਮੇਲੇ 'ਚ ਮਨਕੀਰਤ ਔਲਖ਼ ਨੇ ਬੰਨ੍ਹਿਆ ਰੰਗ - Saras Mela 2019 in Ropar
ਰੋਪੜ ਵਿੱਚ ਸਰਸ ਮੇਲੇ 'ਚ ਮਨਕੀਰਤ ਔਲਖ ਨੇ ਸ਼ਿਰਕਤ ਕੀਤੀ ਅਤੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਉਨ੍ਹਾਂ ਨੇ ਲੌਂਗ ਗਵਾਚਾ ਗੀਤ ਗਾਇਆ ਅਤੇ ਉਸ ਗੀਤ ਦੀ ਤੁਲਨਾ ਅੱਜ ਦੇ ਸਮੇਂ ਨਾਲ ਕੀਤੀ।
ਸਰਸ ਮੇਲੇ ਦੇ ਤੀਜੇ ਦਿਨ ਵਿਧਾਇਕ ਰਾਣਾ ਕੇ.ਪੀ. ਸਿੰਘ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਡਾ. ਸੁਮੀਤ ਜਾਰੰਗਲ ਡਿਪਟੀ ਕਮਿਸ਼ਨਰ ਰੂਪਨਗਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਦੌਰਾਨ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੇ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਸਰਸ ਮੇਲਿਆਂ ਦਾ ਪੂਰੀ ਦੁਨੀਆਂ ਵਿੱਚ ਅਲੱਗ ਹੀ ਮਹੱਤਵ ਰੱਖਦੀ ਹੈ। ਇਸ ਮੇਲੇ ਦੇ ਵਿੱਚ ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰ ਸ਼ਾਮਿਲ ਹੁੰਦੇ ਹਨ ਉੱਥੇ ਵੱਖ-ਵੱਖ ਰਾਜਾਂ ਦੀਆਂ ਕਲਾਕ੍ਰਿਤੀਆਂ ਵੀ ਵੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰਸ ਮੇਲੇ ਸੱਭਿਆਚਾਰ ਅਤੇ ਸੰਸਕ੍ਰਿਤੀ ਦਾ ਮਹੱਤਵਪੂਰਨ ਸੁਮੇਲ ਹਨ ਅਤੇ ਸਾਨੂੰ ਨੌਜਵਾਨ ਪੀੜ੍ਹੀ ਦੇ ਨਾਲ ਨਾਲ ਬੱਚਿਆਂ ਨੂੰ ਇਸ ਤਰ੍ਹਾਂ ਦੇ ਮੇਲਿਆਂ ਵਿੱਚ ਲੈ ਕੇ ਆਉਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਮੇਲੇ ਸਾਨੂੰ ਆਪਣੀ ਸਭਿਅਤਾ ਤੇ ਸੰਸਕ੍ਰਿਤੀ ਨਾਲ ਜ਼ੋੜਨ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹਨ।