ਰੂਪਨਗਰ:ਸਰਸ ਮੇਲੇ ਦੇ ਵਿੱਚ ਨਿਕਲਣ ਵਾਲੇ ਲੱਕੀ ਡਰਾਅ ਦੇ ਵਿਜੇਤਾਵਾਂ ਦਾ ਨਾਂਅ ਐਲਾਨ ਕਰ ਦਿੱਤੀ ਗਿਆ ਹੈ। ਲੱਕੀ ਡਰਾਅ ਦੇ ਪਹਿਲੇ ਵਿਜੇਤਾ ਨੂੰ ਕਾਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਵੱਲੋਂ ਸਰਸ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਦੇ ਪਹਿਲੇ ਜੇਤੂ ਮਨਜੀਤ ਨੂੰ ਕਾਰ ਦੀਆਂ ਚਾਬੀਆਂ ਦਿੱਤੀਆਂ ਗਇਆ। ਜੇਤੂ ਮਨਜੀਤ ਨੰਗਲ ਦੀ ਰਹਿਣ ਵਾਲੀ ਹੈ।
ਉਥੇ ਹੀ ਡਰਾਅ ਦਾ ਦੂਜਾ ਇਨਾਮ ਬੁਲਟ ਮੋਟਰ ਸਾਇਕਲ ਹੈ, ਜਿਸ ਨੂੰ ਰਣਬੀਰ ਸਿੰਘ ਨਿਵਾਸੀ ਊਨਾ ਵੱਲੋਂ ਜਿਤਿਆਂ ਗਿਆ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਰਾਅ ਦਾ ਤੀਜਾ ਇਨਾਮ ਸ੍ਰੀ ਆਨੰਦਪੁਰ ਸਾਹਿਬ ਦੀ ਰਹਿਣ ਵਾਲੀ ਪਰਮਜੀਤ ਕੌਰ ਦੇ ਨਾਂਅ ਦਾ ਨਿਕਾਲਿਆ ਹੈ।
ਡਿਪਟੀ ਕਮਿਸ਼ਨਰ ਨੇ ਲੱਕੀ ਡਰਾਅ ਦੇ ਸਾਰੇ ਜੇਤੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਲੱਕੀ ਡਰਾਅ ਦੇ ਬਾਕੀ ਵਿਜੇਤਾ ਵੀ ਆਪਣੇ ਟਿਕਟ ਨੰਬਰ ਦਿਖਾ ਕੇ ਡੀਸੀ ਦਫ਼ਤਰ ਨਾਜਰ ਬ੍ਰਾਂਚ ਵਿੱਚੋ ਆਪਣਾ ਇਨਾਮ ਲੈ ਸਕਦੇ ਹਨ।