ਰੂਪਨਗਰ: ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਂਸਦ ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾਂ ਨੂੰ ਲੈ ਐਨਡੀਏ ਸਰਕਾਰ ਨੂੰ ਸੰਜੀਦਗੀ ਨਾਲ ਸੋਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਐਨਡੀਏ ਅਤੇ ਦੇਸ਼ ਦੀ ਭਾਜਪਾ ਸਰਕਾਰ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਜੰਮੂ ਅਤੇ ਕਸ਼ਮੀਰ ਪਹਿਲਾਂ ਹੀ ਬਹੁਤ ਜ਼ਿਆਦਾ ਡਿਸਟਰਬ ਚੱਲ ਰਿਹਾ ਹੈ ਅਤੇ ਪੂਰਬੀ ਲਦਾਖ ਦੇ 'ਚ ਸੱਠ ਹਜ਼ਾਰ ਚੀਨੀ ਫੌਜੀ ਸਾਡੇ ਬਾਰਡਰ 'ਤੇ ਬੈਠੇ ਹਨ ਹੁਣ ਜੇ ਖੇਤੀ ਕਾਨੂੰਨਾਂ ਦੇ ਨਾਲ ਅਸੀਂ ਪੰਜਾਬ ਨੂੰ ਵੀ ਡਿਸਟਰਬ ਕਰਾਂਗੇ ਤਾਂ ਦੇਸ਼ ਅਤੇ ਪੰਜਾਬ ਸੁਰੱਖਿਆ ਨੂੰ ਖ਼ਤਰਾ ਹੋ ਸਕਦਾ ਹੈ।
ਖੇਤੀ ਕਾਨੂੰਨਾਂ 'ਤੇ ਸੰਜੀਦਗੀ ਨਾਲ ਸੋਚੇ ਭਾਜਪਾ ਸਰਕਾਰ- ਮਨੀਸ਼ ਤਿਵਾੜੀ - rupnagar news
ਸਾਂਸਦ ਮਨੀਸ਼ ਤਿਵਾੜੀ ਨੇ ਖੇਤੀ ਕਾਨੂੰਨਾਂ ਨੂੰ ਲੈ ਐਨਡੀਏ ਸਰਕਾਰ ਨੂੰ ਸੰਜੀਦਗੀ ਨਾਲ ਸੋਚਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਖੇਤੀ ਕਾਨੂੰਨਾਂ 'ਤੇ ਵਿਚਾਰ ਕਰੇ ਨਹੀਂ ਤਾਂ ਭਾਰਤ ਦਾ ਉੱਤਰ ਪੱਛਮੀ ਬਾਰਡਰ ਵੀ ਡੀਸਟੇਬਲਾਈਜ਼ ਹੋ ਜਾਵੇਗਾ
ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਕਾਨੂੰਨਾਂ ਨਾਲ ਸਰਕਾਰ ਨੇ ਪੰਜਾਬ ਦੀ ਖੇਤੀ ਦੇ ਦੋ ਮੁੱਖ ਥੰਮ ਐਮਐਸਪੀ ਅਤੇ ਸਰਕਾਰੀ ਖ਼ਰੀਦ ਖ਼ਤਮ ਕਰਨ ਤੇ ਜ਼ੋਰ ਦਿੱਤਾ ਹੈ। ਜਿਸ ਨਾਲ ਕਿਸਾਨ ਅਤੇ ਖੇਤੀ ਦੋਵੇਂ ਪੁਰੀ ਤਰ੍ਹਾਂ ਬਰਬਾਦ ਹੋ ਜਾਣਗੇ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਮਾਮਲੇ 'ਤੇ ਸੰਜੀਦਗੀ ਨਾਲ ਸੋਚਣ ਨਹੀਂ ਤਾਂ ਭਾਰਤ ਦਾ ਉੱਤਰ ਪੱਛਮੀ ਬਾਰਡਰ ਵੀ ਡੀਸਟੇਬਲਾਈਜ਼ ਹੋ ਜਾਵੇਗਾ।
ਦੱਸਣਯੋਗ ਹੈ ਕਿ ਸੂਬੇ ਭਰ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ 'ਚ ਰੋਸ ਅਤੇ ਕਿਸਾਨ ਕਾਨੂੰਨਾਂ ਨੂੰ ਲਗਾਤਾਰ ਰੱਦ ਕਰਨ ਦੀ ਮੰਗ ਵੀ ਕਰ ਰਹੇ ਹਨ। ਕਿਸਾਨਾਂ ਦੇ ਹੱਕ 'ਚ ਕਈ ਸਿਆਸੀ ਪਾਰਟੀਆਂ ਵੀ ਮੈਦਾਨ 'ਚ ਉੱਤਰੀਆਂ ਹੋਈਆਂ ਹਨ।