ਰੂਪਨਗਰ ਬਾਈਪਾਸ 'ਤੇ ਵੱਡਾ ਹਾਦਸਾ, ਬਜ਼ੁਰਗ ਦੀ ਮੌਤ ਰੂਪਨਗਰ:ਆਏ ਦਿਨ ਸੜਕੀ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਨਾਲ ਹਾਦਸੇ ਵਾਪਰਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਰੂਪਨਗਰ ਤੋਂ ਜਿਥੇ ਬੀਤੇ ਦਿਨ ਬਾਈਪਾਸ 'ਤੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪੰਜਾਬ ਰੋਡਵੇਜ਼ ਦੀ ਬੱਸ ਦੇ ਅੱਗੇ ਜਾ ਰਹੇ 72 ਸਾਲਾ ਐਕਟਿਵਾ ਸਵਾਰ ਬਜ਼ੁਰਗ ਦੀ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਮੁਤਾਬਿਕ ਐਕਟਿਵਾ ਸਵਾਰ ਉੱਤੇ ਬੱਸ ਦਾ ਟਾਇਰ ਚੜ੍ਹਨ ਕਾਰਨ ਬਜ਼ੁਰਗ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਵਿਚ ਜਾਨ ਗਵਾਉਣ ਵਾਲੇ ਮ੍ਰਿਤਕ ਦੀ ਪਹਿਚਾਣ ਅਜਮੇਰ ਸਿੰਘ (72) ਵਜੋਂ ਹੋਈ ਹੈ। ਮ੍ਰਿਤਕ ਬਲਰਾਮਪੁਰ ਬੇਲਾ ਜ਼ਿਲ੍ਹਾ ਰੂਪਨਗਰ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ :Sudan clashes: ਸੁਡਾਨ ਵਿੱਚ ਹੋਈਆਂ ਝੜਪਾਂ ਦੌਰਾਨ ਘੱਟੋ-ਘੱਟ 180 ਲੋਕ ਮਾਰੇ ਗਏ 1800 ਜ਼ਖ਼ਮੀ
ਤਿੰਨ ਦਿਨਾਂ ਵਿਚ ਇਹ ਦੂਸਰੀ ਵੱਡੀ ਦੁਰਘਟਨਾ: ਜਾਣਕਾਰੀ ਮੁਤਾਬਿਕ ਬੱਸ ਸ਼ਹੀਦ ਭਗਤ ਸਿੰਘ ਨਗਰ ਰੋਡਵੇਜ਼ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ( PB 07 BQ 1255 ) ਜਦੋਂ ਦੁਪਹਿਰ ਸਮੇ 3 ਵਜੇ ਦੇ ਕਰੀਬ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਰੂਪਨਗਰ ਬਾਈਪਾਸ 'ਤੇ ਲਾਲ ਬੱਤੀ ਚੌਕ 'ਤੇ ਪਹੁੰਚੀ ਤਾਂ ਐਕਟਿਵਾ ਸਵਾਰ ਬਜ਼ੁਰਗ ਬੱਸ ਦੇ ਹੇਠਾਂ ਆ ਗਿਆ। ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮਾਮਲੇ ਦੀ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ ਜਿੰਨਾ ਵੱਲੋਂ ਹਾਦਸੇ ਦੀ ਜਾਂਚ ਸ਼ੁਰੂ ਕਰਦਿਤੀ ਗਈ। ਪੁਲਿਸ ਅਧਿਕਾਰੀ ਮੁਤਾਬਿਕ ਪੂਰੇ ਤੱਥ ਦੇ ਅਧਾਰ 'ਤੇ ਪੜਤਾਲ ਕੀਤੀ ਜਾਵੇਗੀ ਅਤੇ ਬਸ ਡਰਾਈਵਰ ਖਿਲਾਫ ਬਣਦੀ ਕਾਰਵਾਈ ਵੀ ਕੀਤੀ ਜਾਵੇਗੀ। ਥਾਣਾ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਬਣਦੀ ਹੋਈ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਬਾਈਪਾਸ ਉੱਤੇ ਪਿਛਲੇ ਤਿੰਨ ਦਿਨਾਂ ਵਿਚ ਇਹ ਦੂਸਰੀ ਵੱਡੀ ਦੁਰਘਟਨਾ ਹੈ, ਜੋ ਸਾਹਮਣੇ ਆਈ ਹੈ ਇਸ ਤੋਂ ਪਹਿਲਾਂ ਵੀ ਦੁਰਘਟਨਾ ਦੇ ਵਿੱਚ ਇੱਕ ਰਿਕਸ਼ਾ ਚਾਲਕ ਦੀ ਕਾਰ ਨਾਲ ਦੁਰਘਟਨਾ ਹੋਈ ਸੀ। ਜਿਸ ਵਿੱਚ ਚਾਲਕ ਦੀ ਮੌਤ ਹੋ ਗਈ ਸੀ ਅਤੇ ਅੱਜ ਵੀ ਉਸ ਜਗ੍ਹਾ ਤੋਂ ਕਰੀਬ ਇੱਕ ਕਿਲੋਮੀਟਰ ਅੱਗੇ ਤੇ ਹੋਰ ਘਟਨਾ ਹੋਈ ਹੈ ਜਿਸ ਵਿਚ ਐਕਟਿਵਾ ਸਵਾਰ ਦੀ ਦਰਦਨਾਕ ਮੌਤ ਹੋ ਚੁੱਕੀ ਹੈ।
ਲਾਪ੍ਰਵਾਹੀ ਨੂੰ ਸਮਝਿਆ ਜਾ ਸਕਦਾ ਹੈ:ਦੋਨਾਂ ਹੀ ਦੁਰਘਟਨਾ ਦਾ ਕਾਰਨ ਲਾਪ੍ਰਵਾਹੀ ਨੂੰ ਸਮਝਿਆ ਜਾ ਸਕਦਾ ਹੈ। ਲਗਾਤਾਰ ਹੋ ਰਹੀਆਂ ਘਟਨਾਵਾਂ ਦੇ ਵਿੱਚ ਲੋਕਾਂ ਦੀ ਜਾਨ ਜਾ ਰਹੀ ਹੈ ਜੋ ਕੇਵਲ ਸਿਰਫ਼ ਇੱਕ ਲਾਪਰਵਾਹੀ ਦੇ ਕਾਰਨ ਹੋ ਰਹੀਆ ਹਨ। ਇਸ ਮੌਕੇ ਉਤੇ ਥਾਣਾ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਵੱਡੀ ਗੱਲ ਨਹੀਂ ਉਨ੍ਹਾਂ ਨੇ ਕਿਹਾ ਕਿ ਲੋਕਾਂ ਨੂੰ ਸੜਕ ਉੱਤੇ ਉਤਰਨ ਸਮੇਂ ਆਪਣੀ ਜ਼ਿੰਮੇਵਾਰੀ ਨੂੰ ਸਮਝਣਾ ਹੋਵੇਗਾ ਤਾਂ ਜੋ ਅਜਿਹੀਆਂ ਘਟਨਾਵਾਂ ਨਾ ਹੋਣ ਅਤੇ ਲੋਕਾਂ ਦੀ ਜਾਨ ਬਚ ਸਕੇ। ਬੱਸ ਡਰਾਈਵਰ ਅਮਨਦੀਪ ਸਿੰਘ ਨੇ ਕਿਹਾ ਕਿ ਬੱਸ ਦੀ ਸਪੀਡ ਵੀ ਕੋਈ ਜ਼ਿਆਦਾ ਨਹੀਂ ਸੀ ਅਤੇ ਗ੍ਰੀਨ ਸਿਗਨਲ ਸੀ ਕਿ ਅਚਾਨਕ ਸਕੂਟਰ ਸਵਾਰ ਬੱਸ ਦੇ ਅੱਗੇ ਆ ਗਿਆ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਬਣਦੀ ਹੋਈ ਕਾਰਵਾਈ ਕੀਤੀ ਜਾ ਰਹੀ ਹੈ।