ਰੂਪਨਗਰ: ਅੱਜ ਦੇਸ਼ ਭਰ 'ਚ ਧੂਮਧਾਮ ਨਾਲ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਬਲਾਕ ਨੂਰਪੁਰ ਬੇਦੀ ਦੇ ਪਿੰਡ ਜਟਵਾਹੜ ਵਿਖੇ ਸਥਿਤ ਪ੍ਰਾਚੀਨ ਜਟੇਸ਼ਵਰ ਮਹਾਦੇਵ ਮੰਦਰ 'ਚ ਮਹਾਂਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਗਿਆ।
ਸ਼ਿਵਰਾਤਰੀ ਮੌਕੇ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਵੇਰ ਤੋਂ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਸ਼ਿਵ ਨੂੰ ਜਲ ਅਰਪਣ ਕਰਨ ਤੇ ਪੂਜਾ ਕਰਨ ਲਈ ਪੁੱਜੇ। ਇਸ ਪ੍ਰਾਚੀਨ ਮੰਦਰ ਦੇ ਇਤਿਹਾਸਕ ਮੁਤਾਬਕ ਇਸ ਮੰਦਰ 'ਚ ਸਥਾਪਤ ਸ਼ਿਵਲਿੰਗ ਖ਼ੁਦ ਬ ਖ਼ੁਦ ਧਰਤੀ ਹੇਠੋਂ ਪ੍ਰਗਟ ਹੋਇਆ ਸੀ। ਜਿਸ ਮਗਰੋਂ ਲੋਕਾਂ ਦੀ ਆਸਥਾ ਹੋਰ ਵੱਧ ਗਈ। ਇਸ ਮਹਿਜ਼ ਸਥਾਨਕ ਲੋਕ ਹੀ ਨਹੀਂ ਸਗੋਂ ਦੂਰ-ਦੂਰ ਤੋਂ ਲੋਕ ਨਤਮਸਤਕ ਹੋਣ ਪੁੱਜਦੇ ਹਨ।