ਅਨੰਦਪੁਰ ਸਾਹਿਬ: ਨੰਗਲ ਚੰਡੀਗੜ੍ਹ ਮੁੱਖ ਮਾਰਗ 'ਤੇ ਸ੍ਰੀ ਆਨੰਦਪੁਰ ਸਾਹਿਬ ਗੈਸ ਏਜੰਸੀ ਦੇ ਦਫ਼ਤਰ ਤੋਂ ਤਕਰੀਬਨ ਸ਼ਾਮ ਛੇ ਵਜੇ ਦੋ ਲੁਟੇਰਿਆਂ ਵੱਲੋਂ ਗੰਨ ਪੁਆਇੰਟੋ 'ਤੇ ਗੈਸ ਏਜੰਸੀ ਦੇ ਇੱਕ ਕਰਿੰਦੇ ਕੋਲੋਂ ਦੋ ਲੱਖ ਰੁਪਏ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ
ਗੈਸ ਏਜੰਸੀ ਦੇ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਜਾਣਕਾਰੀ ਦੇ ਅਨੁਸਾਰ ਦੋ ਵਿਅਕਤੀ ਗੈਸ ਏਜੰਸੀ ਦੇ ਵਿੱਚ ਦਾਖ਼ਲ ਹੋਏ ਜਿਨ੍ਹਾਂ ਦੇ ਵਿੱਚੋਂ ਇੱਕ ਕੋਲ ਗੰਨ ਸੀ ਅਤੇ ਦੂਸਰੇ ਕੋਲ ਡਾਟ ਸੀ ਅਤੇ ਉਨ੍ਹਾਂ ਉਸ ਸਮੇਂ ਗੈਸ ਏਜੰਸੀ 'ਚ ਕੰਮ ਕਰ ਰਹੇ ਕਰਿੰਦੇ ਨੂੰ ਪਿਸਤੌਲ ਦਿਖਾ ਕੇ ਏਜੰਸੀ ਵਿੱਚ ਪਏ ਤਕਰੀਬਨ ਦੋ ਲੱਖ ਦੀ ਨਕਦੀ ਆਪਣੇ ਕਬਜ਼ੇ ਚ ਲੈਂਦਿਆਂ ਉਥੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਕਰਨ ਵਾਲੇ ਡੀ ਵੀ ਆਰ ਨੂੰ ਪੁੱਟਣ ਤੋਂ ਬਾਅਦ ਰਫੂਚੱਕਰ ਹੋ ਗਏ।