ਰੂਪਨਗਰ : ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਵੱਲੋਂ ਮੁਰਿੰਡਾ ਸ਼ਹਿਰ ਦਾ ਕੀਤਾ ਦੌਰਾ ਜਲਦ ਸ਼ੁਰੂ ਕੀਤਾ ਜਾਵੇਗਾ। ਮੋਰਿੰਡਾ ਦੇ ਸ਼ਹਿਰ ਵਿੱਚ ਬਣ ਰਿਹਾ ਅੰਡਰਬ੍ਰਿਜ਼ ਮੋਰਿੰਡਾ ਸ਼ਹਿਰ ਵਿੱਚ ਬਣ ਰਿਹਾ ਹੈ। ਅੰਡਰਬ੍ਰਿਜ਼ ਕਾਰਨ ਮੋਰਿੰਡਾ ਸ਼ਹਿਰ ਵਾਸੀ ਪਿਛਲੇ ਦੋ ਸਾਲਾਂ ਤੋਂ ਦਿੱਕਤਾਂ ਅਤੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸੀ ਅਤੇ ਹੁਣ ਇਹ ਅੰਡਰਬ੍ਰਿਜ਼ ਬਣ ਕੇ ਤਿਆਰ ਹੈ ਅਤੇ ਜਲਦ ਹੀ ਇਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਅੱਜ ਇਸ ਅੰਡਰਬ੍ਰਿਜ ਦਾ ਜਾਇਜ਼ਾ ਲੈਣ ਲਈ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਪਹੁੰਚੇ।
ਇਸ ਮੌਕੇ ਅੰਡਰਬ੍ਰਿਜ਼ ਦਾ ਕੰਮ ਪੂਰਾ ਹੋਣ ਉੱਤੇ ਕਾਂਗਰਸੀਆਂ ਵੱਲੋਂ ਖੁਸ਼ੀ ਵੰਡੇ ਲੱਡੂ ਵੰਡੇ ਗਏ। ਐਮਪੀ ਤਿਵਾੜੀ ਨੇ ਲਿਆ ਮੋਰਿੰਡਾ ਵਿੱਚ ਨਿਰਮਾਣ ਅਧੀਨ ਰੇਲਵੇ ਅੰਡਰਬਰਿਜ਼ ਦਾ ਜਾਇਜ਼ਾ ਅਫ਼ਸਰਾਂ ਨੂੰ ਨਿਰਮਾਣ ਕਾਰਜ ਵਿੱਚ ਤੇਜ਼ੀ ਲਿਆਉਣ ਲਈ ਵੀ ਕਿਹਾ।
ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਕੀਤਾ ਮੁਰਿੰਡੇ ਸ਼ਹਿਰ ਦਾ ਦੌਰਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਸਥਾਨਕ ਸ਼ਹਿਰ ਮੋਰਿੰਡਾ ਵਿਖੇ ਬਣ ਰਹੇ ਰੇਲਵੇ ਅੰਡਰ ਬ੍ਰਿਜ ਦਾ ਜਾਇਜ਼ਾ ਲਿਆ ਅਤੇ ਉਨ੍ਹਾ ਸਬੰਧਿਤ ਵਿਭਾਗ ਦੇ ਅਧਿਕਾਰੀਆ ਨੂੰ ਰੇਲਵੇ ਅੰਡਰਬ੍ਰਿਜ਼ ਦੇ ਕੰਮ ਵਿੱਚ ਤੇਜੀ ਲਿਆਉਣ ਲਈ ਕਿਹਾ, ਤਾਂ ਜੋ ਕਾਂਗਰਸ ਸਰਕਾਰ ਵੇਲੇ ਸੁਰੂ ਕੀਤੇ ਇਸ ਪ੍ਰੋਜੈਕਟ ਨੂੰ ਹਲਕੇ ਦੇ ਲੋਕਾ ਦੀ ਸਹੂਲਤ ਲਈ ਸਮਰਪਿਤ ਕੀਤਾ ਜਾ ਸਕੇ।
ਇਸ ਮੌਕੇ ਮਨੀਸ਼ ਤਿਵਾੜੀ ਨੇ ਦੱਸਿਆ ਕਿ ਇਸ ਰੇਲਵੇ ਅੰਡਰ ਬ੍ਰਿਜ ਦੇ ਨਿਰਮਾਣ ਤੇ 22 ਕਰੋੜ 20 ਲੱਖ ਰੁਪਏ ਦੇ ਲਗਪਗ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਵਿਜੈ ਸ਼ਰਮਾ ਟਿੰਕੂ ਹਲਕਾ ਇੰਚਾਰਜ ਕਾਂਗਰਸ ਪਾਰਟੀ ਖਰੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ਼ੁਰੂ ਕੀਤੇ ਇਸ ਪ੍ਰੋਜੈਕਟ ਕਾਰਨ ਹਲਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਇਸ ਹਲਕੇ ਦਾ ਬਹੁਤ ਵੱਡੇ ਪੱਧਰ ਤੇ ਵਿਕਾਸ ਹੋਇਆ ਹੈ।
ਇਹ ਵੀ ਪੜ੍ਹੋ : ਨਸ਼ੇ ਖ਼ਿਲਾਫ਼ ਪੁਲਿਸ ਵਲੋਂ ਇਸ ਪਿੰਡ 'ਚ ਵੱਡੀ ਕਾਰਵਾਈ, ਘਰ-ਘਰ ਜਾ ਕੇ ਕੀਤੀ ਰੇਡ