ਪੰਜਾਬ

punjab

ETV Bharat / state

ਮੱਧ ਵਰਗੀ ਲੋਕਾਂ 'ਤੇ ਲੋਨ ਦੀ ਕਿਸ਼ਤ ਦੇਣ ਦਾ ਬੋਝ! - ਪੰਜਾਬ ਕਰਫ਼ਿਊ

ਕਾਰੋਬਾਰ ਬੰਦ ਹੋਣ ਕਾਰਨ ਮੱਧ ਵਰਗੀ ਲੋਕਾਂ ਕੋਲ ਕਰਜ਼ੇ ਦੀਆਂ ਕਿਸ਼ਤਾਂ ਭਰਨ ਲਈ ਪੈਸੇ ਨਹੀਂ ਹਨ ਅਤੇ ਇਸ ਦੇ ਚੱਲਦੇ ਉਨ੍ਹਾਂ ਨੂੰ ਵਿਆਜ 'ਤੇ ਵਿਆਜ ਪੈ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Apr 18, 2020, 11:35 AM IST

ਰੂਪਨਗਰ: ਪੂਰੀ ਦੁਨੀਆਂ ਵਿੱਚ ਕੋਰੋਨਾ ਮਹਾਂਮਾਰੀ ਨੇ ਕਹਿਰ ਮਚਾ ਰੱਖਿਆ ਹੈ ਅਤੇ ਹੁਣ ਤੱਕ ਇਹ ਮਹਾਂਮਾਰੀ ਲੱਖ ਤੋਂ ਵੱਧ ਜਾਨਾਂ ਲੈ ਚੁੱਕੀ ਹੈ। ਇਸ ਦੇ ਚੱਲਦੇ ਭਾਰਤ ਵਿੱਚ ਵੀ 3 ਮਈ ਤੱਕ ਤਾਲਾਬੰਦੀ ਕੀਤੀ ਗਈ ਹੈ ਤਾਂ ਜੋ ਇਸ ਬਿਮਾਰੀ ਦੇ ਫੈਲਾਅ ਤੋਂ ਬਚਿਆ ਜਾ ਸਕੇ। ਦੇਸ਼ ਵਿੱਚ ਤਾਲਾਬੰਦੀ ਅਤੇ ਪੰਜਾਬ ਵਿੱਚ ਕਰਫ਼ਿਊ ਕਰਕੇ ਲੋਕਾਂ ਦੇ ਸਾਰੇ ਕਾਰੋਬਾਰ ਬੰਦ ਪਏ ਹਨ। ਇਸ ਨਾਲ ਗ਼ਰੀਬ ਅਤੇ ਮੱਧ ਵਰਗ ਦੇ ਲੋਕਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਵੀਡੀਓ

ਗ਼ਰੀਬ ਲੋਕਾਂ ਲਈ ਸਰਕਾਰ ਅਤੇ ਪ੍ਰਸ਼ਾਸਨ ਰਾਸ਼ਨ ਅਤੇ ਹੋਰ ਜ਼ਰੂਰੀ ਸਹੁਲਤਾਂ ਮੁਹੱਈਆ ਕਰਵਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਾ ਆਵੇ ਪਰ ਦੂਜੇ ਪਾਸੇ ਜਿਹੜੇ ਮੱਧ ਵਰਗੀ ਲੋਕਾਂ ਨੇ ਬੈਂਕਾਂ ਤੋਂ ਜਾਂ ਕਿਸੇ ਤੋਂ ਵੀ ਲੋਨ ਲਏ ਹੋਏ ਹਨ ਉਨ੍ਹਾਂ ਲਈ ਇਸ ਸਮਾਂ ਬੜੀਆਂ ਮੁਸ਼ਕਿਲਾਂ ਪੈਦਾ ਕਰ ਰਿਹਾ ਹੈ। ਕਾਰੋਬਾਰ ਬੰਦ ਹੋਣ ਕਾਰਨ ਮੱਧ ਵਰਗੀ ਲੋਕਾਂ ਕੋਲ ਕਿਸ਼ਤਾਂ ਭਰਨ ਲਈ ਪੈਸੇ ਨਹੀਂ ਹਨ ਅਤੇ ਇਸ ਦੇ ਚੱਲਦੇ ਉਨ੍ਹਾਂ ਨੂੰ ਵਿਆਜ 'ਤੇ ਵਿਆਜ ਪੈ ਰਿਹਾ ਹੈ।

ਇਹ ਵੀ ਪੜ੍ਹੋ: ਏਅਰ ਇੰਡੀਆ ਦੇ ਬਹਾਦਰ ਪਾਇਲਟ ਰਾਜੇਸ਼ ਦੀ ਹੋ ਰਹੀ ਸਾਰੇ ਪਾਸੇ ਚਰਚਾ

ਇਸ ਮਸਲੇ 'ਤੇ ਈਟੀਵੀ ਭਾਰਤ ਦੀ ਟੀਮ ਨੇ ਸੀਏ ਰਾਜੀਵ ਗੁਪਤਾ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਮੱਧ ਵਰਗੀ ਲੋਕਾਂ ਲਈ ਇਹ ਬੜੀ ਗੰਭੀਰ ਸਮੱਸਿਆ ਹੈ। ਸਰਕਾਰ ਨੂੰ ਇਸ ਸਬੰਧੀ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਜੋ ਮੱਧ ਵਰਗੀ ਲੋਕਾਂ 'ਤੇ ਲੋਨ ਦੇ ਵਿਆਜ ਦਾ ਬੋਝ ਨਾ ਵਧੇ। ਉਨ੍ਹਾਂ ਸਰਕਾਰ ਨੂੰ ਸੁਝਾਅ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ 3 ਮਹੀਨਿਆਂ ਲਈ ਵਿਆਜ ਬੰਦ ਕਰ ਦੇਣਾ ਚਾਹੀਦਾ ਹੈ ਤਾਂ ਜੋ ਕਰਜਾਧਾਰਕਾਂ ਨੂੰ ਕਰਫਿਊ ਦੌਰਾਨ ਉਨ੍ਹਾਂ ਦੀ ਕਰਜ਼ੇ ਦੀ ਕੀਮਤ 'ਤੇ ਵਿਆਜ ਨਾ ਪਵੇ।

ABOUT THE AUTHOR

...view details