ਰੂਪਨਗਰ :ਪਿਛਲੇ ਦਿਨਾਂ ਵਿੱਚ ਸੀਐਮ ਚੰਨੀ (CM Channi) ਵੱਲੋਂ ਲਾਲ ਲਕੀਰ ਅਧੀਨ ਆਉਂਦੇ ਮਕਾਨਾਂ ਪ੍ਰਤੀ ਫੈਸਲਾ ਲਿਆ ਗਿਆ ਸੀ, ਜਿਸ ਨੂੰ ਲੈ ਕੇ ਐਸ.ਸੀ ਭਾਈਚਾਰੇ (SC community) ਵਿੱਚ ਖੁਸ਼ੀ ਦੇਖਣ ਨੂੰ ਮਿਲੀ ਸੀ। ਮੋਰਿੰਡਾ ਵਿੱਚ ਮਜਦੂਰ ਜਥੇਬੰਦੀਆਂ (Trade unions) ਨੇ ਸੀਐਮ ਚੰਨੀ ਦੀ ਰਿਹਾਇਸ਼ (Residence of CM Channi) ਦਾ ਘਿਰਾਓ ਕੀਤਾ ਗਿਆ, ਇਸ ਦਾ ਕਾਰਨ ਸੀ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ ਉਨ੍ਹਾਂ ਦੀ 33 % ਹਿੱਸਾ ਜੋ ਕਿ ਕਾਨੂੰਨੀ ਤੌਰ 'ਤੇ ਐਸ.ਸੀ ਭਾਈਚਾਰੇ ਦਾ ਬਣਦਾ ਹੈ, ਉਹ ਉਨ੍ਹਾਂ ਨੂੰ ਦਵਾਇਆ ਜਾਵੇ। ਉਨ੍ਹਾਂ ਕਿਹਾ ਕਿ ਕਾਨੂੰਨੀ ਤੌਰ 'ਤੇ ਇਹ ਸਾਡਾ ਮਾਲਕਾਨਾ ਹੱਕ ਹੈ।
ਇਸ ਮਾਮਲੇ ਵਿੱਚ ਜਥੇਬੰਦੀਆਂ ਸੀਐਮ ਚੰਨੀ ਨਾਲ ਗੱਲਬਾਤ ਕਰਨ ਲਈ ਆਈਆਂ ਸਨ ਤੇ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਦੇ ਲਈ ਆਸ ਲੈ ਕੇ ਆਈਆਂ ਸਨ।
ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਮਜਦੂਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ , ਉਨ੍ਹਾਂ ਤੋਂ ਐਸ.ਸੀ ਭਾਈਚਾਰੇ ਨੂੰ ਵਾਝਾਂ ਰੱਖਿਆ ਜਾ ਰਿਹਾ ਹੈ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਲੰਬੇ ਸਮੇਂ ਤੋਂ ਅਣਗੋਲਿਆ ਕੀਤਾ ਜਾ ਰਿਹਾ ਸੀ। ਭਾਵੇਂ ਪੰਜਾਬ ਵਿੱਚ ਕਿਸੇ ਦੀ ਸਰਕਾਰ ਹੋਵੇ ਅਕਾਲੀ ਜਾਂ ਕਾਗਰਸ ਕਿਸੇ ਵੱਲੋਂ ਵੀ ਇਸ ਮਸਲੇ ਉਪਰ ਧਿਆਨ ਨਹੀਂ ਦਿੱਤਾ ਗਿਆ।
ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿੰਡਾਂ ਵਿੱਚ ਜੋ ਪੰਚਾਇਤੀ ਜਮੀਨਾਂ ਹਨ ਉਨ੍ਹਾਂ ਵਿੱਚੋਂ 33% ਹਿੱਸਾ ਐਸ.ਸੀ ਭਾਈਚਾਰੇ ਨੂੰ ਦਿੱਤਾ ਜਾਵੇ।