ਪੰਜਾਬ

punjab

ETV Bharat / state

ਬਾਬੇ ਨਾਨਕ ਦੇ ਪ੍ਰਕਾਸ਼ ਪੁਰਬ ਨੂੰ ਲੈ ਰੋਪੜ ਵਿੱਚ ਅਨੋਖੀ ਤਿਆਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਰੋਪੜ ਦੇ ਸਤਿਲੁਜ ਦਰਿਆ ਦੇ ਕੰਡੇ 'ਤੇ 2 ਰੋਜ਼ਾ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸ਼ੋਅ ਦੀ ਐਂਟਰੀ ਨੂੰ ਵੇਖਣ ਲਈ ਕੋਈ ਟਿਕਟ ਨਹੀਂ ਰੱਖੀ ਗਈ ਹੈ।

ਫ਼ੋਟੋ

By

Published : Oct 14, 2019, 11:28 PM IST

ਰੋਪੜ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰ ਸ਼ਹਿਰ ਵਿੱਚ 2 ਰੋਜ਼ਾ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਲਗਾਇਆ ਜਾ ਰਿਹਾਵ ਹੈ। ਇਹ ਸ਼ੋਅ 17 ਅਤੇ 18 ਅਕਤੂਬਰ ਨੂੰ ਕੈਨਾਲ ਰੈਸਟ ਹਾਊਸ ਦੇ ਪਿੱਛੇ ਸਥਿਤ ਸਤਲੁਜ਼ ਦਰਿਆ ਦੇ ਕੰਢੇ 'ਤੇ ਸ਼ਾਮ ਨੂੰ ਲਗਾਇਆ ਜਾਵੇਗਾ। ਜਾਣਕਾਰੀ ਮੁਤਾਬਕ ਪ੍ਰਸ਼ਾਸਨ ਵੱਲੋਂ ਰੋਜ਼ਾਨਾ 02 ਸ਼ੋਅ ਲਗਾਏ ਜਾਣਗੇ। ਪਹਿਲਾ ਸ਼ੋਅ ਸ਼ਾਮ ਦੇ 06:45 ਤੇ ਤੇ ਦੂਜਾ ਸ਼ਾਮ 08.00 ਵਜੇ ਲਗਿਆ ਕਰੇਗਾ।

ਸਤਿਲੁਜ ਦਰਿਆ ਦੇ ਕੰਡੇ ਲਗੇਗਾ 2 ਰੋਜ਼ਾ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ. ਸੁਮੀਤ ਜਾਰੰਗਲ ਨੇ ਦੱਸਿਆ ਕਿ ਇਹ ਸ਼ੋਅ ਸਥਾਨਕ ਲੋਕਾਂ ਨੂੰ ਬਾਬੇ ਨਾਨਕ ਦੇ ਰੁਹਾਨੀ ਰੰਗ ਵਿੱਚ ਰੰਗਣਗੇ। ਉਨ੍ਹਾਂ ਦੱਸਿਆ ਕਿ 17 ਤੇ 18 ਅਕਤੂਬਰ ਦੀ ਸ਼ਾਮ ਨੂੰ ਦੋਵੇਂ ਦਿਨ ਦੋਂ ਸ਼ੋਅ ਹੋਣਗੇ, ਸ਼ਹਿਰ ਦੇ ਲੋਕ ਦੋਵੇ ਦਿਨ ਸਤਲੁਜ਼ ਦਰਿਆ ਦੇ ਕੰਢੇ ਪਹੁੰਚ ਕੇ ਨਾਨਕ ਰਸ ਦਾ ਆਨੰਦ ਚੁੱਕ ਸਕਦੇ ਹਨ।

ਡੀਸੀ ਵੱਲੋਂ ਸਮਾਗਮ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਤੇ ਅਧਿਕਾਰੀਆਂ ਨੂੰ ਲੋੜੀਂਦੇ ਪ੍ਰਬੰਧ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਕਿਹਾ ਕਿ 17 ਅਤੇ 18 ਅਕਤੂਬਰ ਨੂੰ ਹੋਣ ਵਾਲੇ ਇਸ ਸ਼ੋਅ ਵਿੱਚ ਲੇਂਜਰ ਤਕਨੀਕ ਰਾਹੀਂ ਦਾ ਇਸਤੇਮਾਲ ਕਰ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਸਬੰਧੀ ਵਿਸਥਾਰ ਜਾਣਕਾਰੀ ਦਰਸਾਈ ਜਾਵੇਗੀ।

ਸ਼ੋਅ ਨੂੰ ਵੇਖਣ ਲਈ ਨਹੀਂ ਲਗੇਗੀ ਕੋਈ ਟਿਕਟ

ਡੀਸੀ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਉਪਰਾਲੇ ਨੂੰ ਜ਼ਰੂਰ ਵੇਖਣ ਲਈ ਪਹੁੰਚਣ। ਉਨ੍ਹਾਂ ਕਿਹਾ ਕਿ ਇਸ ਸ਼ੋਅ ਦੀ ਐਂਟਰੀ ਮੁਫ਼ਤ ਹੋਵੇਗੀ ਅਤੇ ਲੋਕਾਂ ਦੇ ਬੈਠਣ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਸ਼ੋਅ ਵੇਖਣ ਆਉਣ ਵਾਲੇ ਲੋਕਾਂ ਦੀ ਸਹੂਲਤ ਲਈ ਪੂਰੇ ਪ੍ਰਬੰਧ ਕੀਤੇ ਜਾਣ ਤਾਂ ਕਿ ਕਿਸੇ ਨੂੰ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ABOUT THE AUTHOR

...view details