ਰੂਪਨਗਰ: ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਜਿੱਥੇ ਸੂਬਾ ਸਰਕਾਰ ਕਣਕ ਦੇ ਪ੍ਰਬੰਧਾਂ ਦੇ ਸਾਰੇ ਦਾਅਵੇ ਪੁਖਤਾ ਹੋਣ ਦੀ ਗੱਲ ਆਖ ਰਹੀ ਹੈ, ਉੱਥੇ ਹੀ ਰੂਪਨਗਰ ਦੀ ਦਾਣਾ ਮੰਡੀ ਦੇ ਵਿੱਚੋਂ ਖਰੀਦੀ ਹੋਈ ਕਣਕ ਨੂੰ ਗੋਦਾਮਾਂ ਵਿੱਚ ਉਤਾਰਨ ਵਾਲੀ ਲੇਬਰ ਹੜਤਾਲ ਉੱਤੇ ਚਲੀ ਗਈ ਹੈ।
ਗੋਦਾਮਾਂ ਵਿੱਚ ਕਣਕ ਉਤਾਰਨ ਵਾਲੀ ਲੇਬਰ ਨੇ ਕੀਤੀ ਹੜਤਾਲ ਲੇਬਰ ਦੇ ਠੇਕੇਦਾਰ ਕਮਲ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੀਤੇ ਦਿਨ ਨਾਕਿਆਂ ਉੱਤੇ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਉਨ੍ਹਾਂ ਦੇ ਮਜ਼ਦੂਰਾਂ ਦੇ ਨਾਲ ਠੀਕ ਨਾ ਹੋਣ ਕਾਰਨ ਸਾਰੇ ਮਜ਼ਦੂਰ ਹੜਤਾਲ ਕਰਕੇ ਬੈਠ ਗਏ ਹਨ।
ਉਨ੍ਹਾਂ ਦੱਸਿਆ ਕਿ ਕੋਰੋਨਾ ਦੀ ਮਹਾਂਮਾਰੀ ਦੇ ਚੱਲਦੇ ਪਹਿਲਾਂ ਤਾਂ ਕੋਈ ਵੀ ਮਜ਼ਦੂਰ ਉਨ੍ਹਾਂ ਦੇ ਨਾਲ ਕੰਮ ਕਰਨ ਨੂੰ ਤਿਆਰ ਨਹੀਂ ਸੀ ਅਤੇ ਉਨ੍ਹਾਂ ਨੇ ਜਿਹੜੀ 30 ਫੀਸਦੀ ਲੇਬਰ ਦਾ ਇੰਤਜ਼ਾਮ ਕੀਤਾ ਸੀ। ਜੋ ਗੋਦਾਮਾਂ ਦੇ ਵਿੱਚ ਕਣਕ ਦੀਆਂ ਬੋਰੀਆਂ ਉਤਾਰਦੀ ਹੈ ਉਹ ਹੁਣ ਹੜਤਾਲ ਉੱਤੇ ਚਲੀ ਗਈ ਹੈ।
ਠੇਕੇਦਾਰ ਨੇ ਮੰਗ ਕੀਤੀ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਪੁਲਿਸ ਉਨ੍ਹਾਂ ਦੀ ਲੇਬਰ ਦੇ ਨਾਲ ਪੂਰਾ ਸਹਿਯੋਗ ਕਰੇ ਤਾਂ ਜੋ ਉਹ ਕੋਰੋਨਾ ਦੀ ਮਹਾਂਮਾਰੀ ਦੀ ਔਖੀ ਘੜੀ ਦੇ ਵਿੱਚ ਕਣਕ ਦੇ ਸੀਜ਼ਨ ਨੂੰ ਚੰਗੀ ਤਰ੍ਹਾਂ ਪੂਰਾ ਕਰ ਸਕਣ।