ਪੰਜਾਬ

punjab

ETV Bharat / state

ਜਾਣੋ ਕੀ ਹੈ ਕੋਰੋਨਾ ਟੈਸਟ

ਕੇਂਦਰ ਸਰਕਾਰ ਵੱਲੋਂ ਸਮੂਹ ਰਾਜਾਂ ਨੂੰ ਨਵੇਂ ਆਦੇਸ਼ ਜਾਰੀ ਕੀਤੇ ਹਨ ਕਿ ਜਿਨ੍ਹਾਂ ਦੇ ਕੋਰੋਨਾ ਟੈਸਟ ਹੋਏ ਤੇ ਨੈਗਟਿਵ ਆਏ ਉਨ੍ਹਾਂ ਦੇ ਮੁੜ ਕੋਰੋਨਾ ਟੈਸਟ ਕੀਤੇ ਜਾਣਗੇ। ਇਸ ਤੋਂ ਪਹਿਲਾਂ ਕੀ ਹੈ ਕਰੋਨਾ ਟੈਸਟ ਕਦੋਂ, ਕਿਵੇਂ ਤੇ ਕਿਹੜੀ ਕੈਟਾਗਰੀ ਅਨੁਸਾਰ ਕੋਰੋਨਾ ਟੈਸਟ ਹੁੰਦਾ ਹੈ ਜਾਣੋ ਇਸ ਖਬਰ ਵਿੱਚ...

ਫ਼ੋਟੋ।
ਫ਼ੋਟੋ।

By

Published : Sep 12, 2020, 12:25 PM IST

ਰੂਪਨਗਰ: ਭਾਰਤ 'ਚ ਕੋਰੋਨਾ ਪੀੜਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ ਹੈ। ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਕੋਰੋਨਾ ਦੇ ਪੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਮੌਤਾਂ ਵੀ ਹੁੰਦੀਆਂ ਹਨ।

ਕੇਂਦਰ ਸਰਕਾਰ ਵੱਲੋਂ ਹੁਣ ਸਮੂਹ ਰਾਜਾਂ ਨੂੰ ਨਵੇਂ ਆਦੇਸ਼ ਜਾਰੀ ਕੀਤੇ ਗਏ ਹਨ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਉਨ੍ਹਾਂ ਦੇ ਦੁਬਾਰਾ ਟੈਸਟ ਲਏ ਜਾਣ ਤਾਂ ਜੋ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

ਵੇਖੋ ਵੀਡੀਓ

ਇਸ ਤੋਂ ਪਹਿਲਾਂ ਅਸੀਂ ਜਾਣਦੇ ਹਾਂ ਕਿ ਕੋਰੋਨਾ ਟੈਸਟ ਕੀ ਹੈ, ਇਸ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ ਅਤੇ ਇਹ ਟੈਸਟ ਕਿਵੇਂ ਕੀਤਾ ਜਾਂਦਾ ਹੈ। ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਰੋਪੜ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਪਵਨ ਨੇ ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ।

ਸਭ ਤੋਂ ਪਹਿਲਾਂ ਹੁੰਦਾ ਹੈ ਰੈਪਿਡ ਟੈਸਟ

ਇਸ ਕੋਰੋਨਾ ਟੈਸਟ ਦੀ ਰਿਪੋਰਟ ਅੱਧੇ ਘੰਟੇ ਦੇ ਅੰਦਰ ਅੰਦਰ ਹੀ ਆ ਜਾਂਦੀ ਹੈ ਅਤੇ ਇਸ ਦੀ ਰਿਪੋਰਟ ਸਥਾਨਕ ਹਸਪਤਾਲ ਦੇ ਵਿੱਚ ਹੀ ਪ੍ਰਾਪਤ ਹੋ ਜਾਂਦੀ ਹੈ। ਇਹ ਟੈਸਟ ਕੰਟੋਨਮੈਂਟ ਜ਼ੋਨ, ਮਾਈਕ੍ਰੋ ਕੰਟੋਨਮੈਂਟ ਜ਼ੋਨ ਜਾਂ ਜਿਸ ਇਲਾਕੇ ਦੇ ਵਿੱਚ ਕੋਰੋਨਾ ਦੇ ਵੱਧ ਮਰੀਜ਼ ਆਏ ਹੁੰਦੇ ਹਨ ਉੱਥੇ ਇਹ ਰੈਪਿਡ ਟੈਸਟ ਕੀਤੇ ਜਾਂਦੇ ਹਨ। ਟੈਸਟ ਕਰਨ ਵਾਲੀ ਮੋਬਾਈਲ ਵੈਨ ਦੇ ਵਿੱਚ ਇਸ ਦੀ ਰਿਪੋਰਟ ਪ੍ਰਾਪਤ ਹੋ ਜਾਂਦੀ ਹੈ।

ਦੂਜੇ ਨੰਬਰ 'ਤੇ ਆਉਂਦਾ ਹੈ ਟਰੂ ਨੈੱਟ ਟੈਸਟ

ਇਸ ਦੀ ਰਿਪੋਰਟ ਵੀ ਦੋ ਘੰਟਿਆਂ ਦੇ ਵਿੱਚ ਸਥਾਨਕ ਹਸਪਤਾਲ ਤੋਂ ਹੀ ਪ੍ਰਾਪਤ ਹੋ ਜਾਂਦੀ ਹੈ। ਇਹ ਟੈਸਟ ਜਲਦੀ ਜਾਣਕਾਰੀ ਪ੍ਰਾਪਤ ਕਰਨ ਲਈ ਬਣਿਆ ਹੈ ਜਿਸ ਵਿੱਚ ਜ਼ਿਆਦਾ ਤੌਰ 'ਤੇ ਪੁਲਿਸ ਹੈਲਥ ਕੇਅਰ ਵਰਕਰ, ਡਾਕਟਰ, ਉੱਚ ਅਧਿਕਾਰੀ, ਸਰਕਾਰੀ ਕਰਮਚਾਰੀ ਆਦਿ ਦਾ ਟੈਸਟ ਕੀਤਾ ਜਾਂਦਾ ਹੈ। ਇਹ ਟੈਸਟ ਉਨ੍ਹਾਂ ਦਾ ਕੀਤਾ ਜਾਂਦਾ ਹੈ ਜੋ ਕਿਸੇ ਕੋਰੋਨਾ ਪੀੜਤ ਦੇ ਸੰਪਰਕ ਵਿੱਚ ਆਇਆ ਹੁੰਦਾ ਹੈ।

ਤੀਜੇ ਨੰਬਰ 'ਤੇ ਕੋਰੋਨਾ ਦਾ ਮੁੱਖ ਟੈਸਟ

ਇਸ ਟੈਸਟ ਨੂੰ ਆਰਟੀਪੀਸੀਆਰ ਟੈਸਟ ਕਹਿੰਦੇ ਹਨ ਜਿਸ ਮਰੀਜ਼ ਦੇ ਵਿੱਚ ਖੰਘ, ਗਲਾ ਖ਼ਰਾਬ, ਜ਼ੁਖਾਮ, ਬੁਖਾਰ ਆਦਿ ਦੇ ਲੱਛਣ ਹੁੰਦੇ ਹਨ ਉਸ ਦਾ ਇਹ ਟੈਸਟ ਕੀਤਾ ਜਾਂਦਾ ਹੈ। ਰੋਪੜ ਦੇ ਵਿੱਚ ਇਸ ਦਾ ਸੈਂਪਲ ਪਟਿਆਲਾ ਭੇਜਿਆ ਜਾਂਦਾ ਹੈ ਜਿਸ ਦੀ ਰਿਪੋਰਟ 24 ਘੰਟਿਆਂ ਬਾਅਦ ਆਉਂਦੀ ਹੈ ਅਤੇ ਇਸ ਵਿੱਚ ਕੋਰੋਨਾ ਹੋਣ ਜਾਂ ਨਾ ਹੋਣ ਦਾ 100 ਫੀਸਦੀ ਪਤਾ ਲੱਗ ਜਾਂਦਾ ਹੈ।

ABOUT THE AUTHOR

...view details