ਪੰਜਾਬ

punjab

ETV Bharat / state

ਲਵ ਮੈਰਿਜ ਤੋਂ ਦੋ ਸਾਲ ਬਾਅਦ ਵੱਢਿਆ ਜੀਜਾ...ਜਾਣੋ ਕਾਰਨ - sale ne marya jija

ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ।ਭੈਣ ਦੀ ''ਲਵ ਮੈਰਿਜ'' ਤੋਂ ਦੋੇ ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਜੀਜੇ ਦਾ ਕਤਲ ਕਰ ਦਿੱਤਾ ਹੈ।

ਲਵ ਮੈਰਿਜ ਲਵ ਮੈਰਿਜ ਤੋਂ ਦੋ ਸਾਲ ਬਾਅਦ ਵੱਢਿਆ ਜੀਜਾ...ਜਾਣੋ ਕਾਰਨਤੋਂ ਦੋ ਸਾਲ ਬਾਅਦ ਵੱਡਿਆ ਜੀਜਾ...ਜਾਣੋ ਕਾਰਨ
ਲਵ ਮੈਰਿਜ ਤੋਂ ਦੋ ਸਾਲ ਬਾਅਦ ਵੱਢਿਆ ਜੀਜਾ...ਜਾਣੋ ਕਾਰਨ

By

Published : Sep 16, 2021, 7:49 PM IST

ਰੂਪਨਗਰ: ਜ਼ਿਲ੍ਹਾ ਰੂਪਨਗਰ ਦੇ ਸ੍ਰੀ ਚਮਕੌਰ ਸਾਹਿਬ ਵਿੱਚ ਪ੍ਰੇਮ ਵਿਆਹ ਨੂੰ ਲੈ ਕੇ ਇਕ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਹ ਮਾਮਲਾ ਜ਼ਿਲ੍ਹਾ ਰੂਪਨਗਰ ਦੇ ਹਲਕਾ ਸ੍ਰੀ ਚਮਕੌਰ ਸਾਹਿਬ ਅਧੀਨ ਪੈਂਦੇ ਪਿੰਡ ਮਾਲੇਵਾਲ ਦਾ ਹੈ। ਇੱਥੇ ਭੈਣ ਦੀ ''ਲਵ ਮੈਰਿਜ'' ਤੋਂ ਦੋੇ ਸਾਲ ਬਾਅਦ ਸਾਲੇ ਨੇ ਬੇਰਹਿਮੀ ਨਾਲ ਜੀਜੇ ਦਾ ਕਤਲ ਕਰ ਦਿੱਤਾ ਹੈ।

ਲਵ ਮੈਰਿਜ ਕਰਵਾਉਣ ਦੇ ਦੋ ਸਾਲ ਬਾਅਦ ਨੌਜਵਾਨ ਦਾ ਉਸ ਦੇ ਹੀ ਸਾਲੇ ਵੱਲੋਂ ਕੁਹਾੜੇ ਨਾਲ ਗਰਦਨ ਵੱਢ ਕੇ ਕਤਲ ਕਰ ਦਿੱਤਾ ਗਿਆ। ਸਾਲੇ ਵੱਲੋਂ ਆਪਣੇ ਜੀਜੇ ਦੇ ਘਰ ਵਿੱਚ ਹੀ ਪਹੁੰਚ ਕੇ ਇਸ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਕਤਲ ਹੋਏ ਨੌਜਵਾਨ ਦੀ ਪਹਿਚਾਨ ਨਾਮ ਲਖਵੀਰ ਦਾਸ (35) ਵਾਸੀ ਮਾਲੇਵਾਲ ਜ਼ਿਲ੍ਹਾ ਰੂਪਨਗਰ ਵਜੋਂ ਦੱਸੀ ਜਾ ਰਹੀ ਹੈ।

ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸ੍ਰੀ ਚਮਕੌਰ ਸਾਹਿਬ ਦੀ ਪੁਲਸ ਨੇ ਮਾਮਲੇ ਦੇ ਵਿੱਚ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲਖਵੀਰ ਸਿੰਘ ਉਰਫ਼ ਲੱਖੀ ਅਤੇ ਦੋ ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਐੱਫ. ਆਈ. ਆਰ. ਨੰਬਰ 100 ਧਾਰਾ 302, 34 - ਆਈ. ਪੀ. ਸੀ. ਦੇ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details