ਖਰੜ: ਬੀਤੇ ਦਿਨਾਂ ਖਰੜ ਵਿੱਚ ਹੋਏ ਤਹਿਰੇ ਕਤਲ ਕਾਂਡ ਤੋਂ ਬਾਅਦ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਮੁੱਖ ਮੁਲਜ਼ਮ ਨੂੰ ਨਾਲ ਲੈ ਕੇ ਘਟਨਾ ਵਾਲੇ ਸਥਾਨ 'ਤੇ ਪਹੁੰਚੀ। ਮਾਮਲੇ ਦੀ ਤਹਿਕੀਕਾਤ ਕਰਨ ਲਈ ਖਰੜ ਪੁਲਿਸ ਰੂਪਨਗਰ ਦੀ ਭਾਖੜਾ ਨਹਿਰ ਉੱਤੇ ਛਾਣਬੀਣ ਕਰਦੀ ਹੋਈ ਨਜ਼ਰ ਆਈ। ਪੁਲਿਸ ਵੱਲੋਂ ਅੱਜ ਸੀਨ ਨੂੰ ਰੀਕ੍ਰੀਏਸ਼ਨ ਕਰਨ ਦੇ ਲਈ ਮੁੱਖ ਮੁਲਜ਼ਮ ਨੂੰ ਉਸੇ ਰਾਹ ਉੱਤੇ ਵਾਪਸ ਲਿਆਂਦਾ ਗਿਆ ਅਤੇ ਉਸ ਤੋਂ ਪੁੱਛਗਿਛ ਕੀਤੀ ਗਈ।
Kharar Triple Murder: ਖਰੜ ਤਹਿਰੇ ਕਤਲਕਾਂਡ ਹੋਰ ਵੀ ਖੁਲਾਸੇ ਹੋਣ ਦੀ ਉਮੀਦ, ਸਕੇ ਭਰਾ ਨੇ ਹੀ ਦਿੱਤਾ ਸੀ ਵਾਰਦਾਤ ਨੂੰ ਅੰਜ਼ਾਮ
ਖਰੜ 'ਚ ਹੋਏ ਤਹਿਰੇ ਕਤਲਕਾਂਡ ਦੀ ਤਫ਼ਤੀਸ਼ ਕਰਨ ਲਈ ਪੁਲਿਸ ਵੱਲੋਂ ਹਰ ਤਾਰੀਕੇ ਤੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦਰਅਸਲ ਪੁਲਿਸ ਨੂੰ ਇਸ ਮਾਮਲੇ 'ਚ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ, ਕੀ ਹੈ ਮਾਮਲਾ। ਪੜ੍ਹੋ ਪੂਰੀ ਖ਼ਬਰ...
Published : Oct 17, 2023, 9:22 PM IST
ਭਰਾ ਨੇ ਹੀ ਕੀਤੇ 3 ਕਤਲ:ਖਰੜ 'ਚ ਹੋਏ ਇਸ ਕਤਲ ਕਾਂਡ ਤੋਂ ਬਾਅਦ ਭਾਵੇਂ ਕਿ ਪੁਲਿਸ ਨੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਹਾਲੇ ਵੀ ਇਸ ਕੇਸ ਵਿੱਚ ਕਈ ਅਜਿਹੇ ਸੁਰਾਗ ਅਤੇ ਕੁਝ ਅਜਿਹੀਆਂ ਚੀਜ਼ਾਂ ਮਿਲਣੀਆਂ ਬਾਕੀ ਹਨ ਜੋ ਮ੍ਰਿਤਕ ਵਿਅਕਤੀਆਂ ਨਾਲੇ ਸੰਬੰਧ ਰੱਖਦੀਆਂ ਸਨ ।ਜਿਨਾਂ ਤੋਂ ਕਈ ਹੋਰ ਅਹਿਮ ਖੁਲਾਸੇ ਹੋ ਸਕਦੇ ਹਨ । ਮੌਜੂਦ ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਅਤੇ ਕੁਝ ਅਜਿਹੀਆਂ ਚੀਜ਼ਾਂ ਸਨ ਜੋ ਦੋਸ਼ੀ ਵੱਲੋਂ ਨਹਿਰ ਵਿੱਚ ਸੁੱਟਣ ਦਾ ਖਦਸ਼ਾ ਹੈ।
- Double Murder in Jalandhar: ਘਰ 'ਚ ਦਾਖ਼ਲ ਹੋ ਕੇ ਮਾਂ ਤੇ ਧੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ, ਲਾਸ਼ਾਂ ਸਾੜਨ ਦੀ ਕੋਸ਼ਿਸ਼, ਅਮਰੀਕਾ ਬੈਠੇ ਜਵਾਈ 'ਤੇ ਅਟਕੀ ਸ਼ੱਕ ਦੀ ਸੂਈ
- Punjabi woman killed by husband in Canada: ਕੈਨੇਡਾ 'ਚ 46 ਸਾਲ ਦੀ ਪੰਜਾਬੀ ਮਹਿਲਾ ਦਾ ਪਤੀ ਵੱਲੋਂ ਬੇਰਹਿਮੀ ਨਾਲ ਕਤਲ, ਪਰਿਵਾਰ ਨੇ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਕੀਤੀ ਮੰਗ
- Acid Attack In Aligarh: ਘਰ ਦੀ ਵੰਡ ਨੂੰ ਲੈ ਕੇ ਗੁੱਸੇ 'ਚ ਆਈ ਭਰਜਾਈ ਨੇ ਜਠਾਣੀ 'ਤੇ ਸੁੱਟਿਆ ਤੇਜ਼ਾਬ
ਕਿਉਂ ਕੀਤਾ ਸੀ 3 ਕਤਲ:ਜ਼ਿਕਰਯੋਗ ਹੈ ਕਿ ਖਰੜ ਵਿੱਚ ਆਪਣੇ ਸਕੇ ਭਰਾ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਕਤਲ ਕਾਂਡ ਨੂੰ ਅੰਜਾਮ ਪਰਿਵਾਰਕ ਮੈਂਬਰ ਅਤੇ ਮ੍ਰਿਤਕ ਦੇ ਸਕੇ ਭਰਾ ਵੱਲੋਂ ਕੀਤਾ ਗਿਆ ਸੀ । ਇਸ ਮਾਮਲੇ ਦੇ ਵਿੱਚ ਮੁੱਖ ਮੁਲਜ਼ਮ ਵੱਲੋਂ ਆਪਣੀ ਭਾਬੀ ਨੂੰ ਘਰ ਦੇ ਵਿੱਚ ਗਲਾ ਘੁਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਜਦਕਿ ਆਪਣੇ ਭਰਾ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ । ਜਦਕਿ ਆਪਣੇ 2 ਸਾਲਾਂ ਦੇ ਮਾਸੂਮ ਭਤੀਜੇ ਨੂੰ ਜਿੰਦਾ ਹੀ ਨਹਿਰ 'ਚ ਸੁੱਟ ਦਿੱਤਾ ਗਿਆ ਸੀ। ਬੀਤੇ ਦਿਨ ਤਿੰਨਾਂ ਦਾ ਸਸਕਾਰ ਉਹਨਾਂ ਦੇ ਜੱਦੀ ਪਿੰਡ ਖਰੜ ਵਿਖੇ ਕੀਤਾ ਗਿਆ । ਜਿੱਥੇ ਮਾਹੌਲ ਬਹੁਤ ਹੀ ਗਮਗੀਨ ਸੀ॥ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਨੂੰ ਅੰਜ਼ਾਮ ਭਰਾ ਦੀ ਜਾਇਦਾਦ 'ਤੇ ਕਬਜ਼ਾ ਕਰਨ ਸੀ ਅਤੇ ਆਪਣੇ ਭਰਾ ਦਾ ਕਾਮਯਾਬ ਹੋਣਾ ਉਸ ਤੋਂ ਬਰਦਾਸ਼ ਨਹੀਂ ਹੋ ਰਿਹਾ ਸੀ। ਜਿਸ ਕਾਰਨ ਇਸ ਕਤਲਕਾਂਡ ਨੂੰ ਅੰਜ਼ਾਮ ਦਿੱਤਾ ਗਿਆ।