ਕੀਰਤਪੁਰ ਸਾਹਿਬ:ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut) ਵੱਲੋਂ ਪ੍ਰਧਾਨ ਮੰਤਰੀ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਸੀ ਅਤੇ ਅੰਦੋਲਨਕਾਰੀ ਕਿਸਾਨਾਂ ਅਤੇ ਪੰਜਾਬੀਆਂ ਬਾਰੇ ਭੱਦੀ ਸ਼ਬਦਾਬਲੀ ਵਰਤੀ ਗਈ ਸੀ।
ਰੂਪਨਗਰ ਦੇ ਕੀਰਤਪੁਰ ਸਾਹਿਬ ਵਿੱਚ ਘਿਰੀ ਕੰਗਨਾ ਰਣੌਤ
ਇਸ ਨੂੰ ਲੈ ਕੇ ਮਨਾਲੀ ਤੋਂ ਕੰਗਨਾ ਰਣੌਤ ਰੂਪਨਗਰ ਦੇ ਰਸਤੇ ਚੰਡੀਗੜ੍ਹ ਜਾ ਰਹੀ ਸੀ ਅਤੇ ਕੀਰਤਪੁਰ ਸਾਹਿਬ (Kiratpur Sahib of Rupnagar) ਪਹੁੰਚਣ 'ਤੇ ਕੰਗਨਾ ਰਣੌਤ (Kangana Ranaut) ਦਾ ਕਿਸਾਨਾਂ ਵਲੋਂ ਘਿਰਾਓ ਕੀਤਾ ਗਿਆ। ਇਸ ਦੌਰਾਨ ਵਿਰੋਧ ਤੋਂ ਬਾਅਦ ਕੰਗਨਾ ਵਲੋਂ ਮਹਿਲਾ ਕਿਸਾਨਾਂ ਤੋਂ ਮੁਆਫ਼ੀ ਮੰਗ ਲਈ ਗਈ। ਜਿਸ ਤੋਂ ਬਾਅਦ ਉਸ ਨੂੰ ਮੌਕੇ ਤੋਂ ਜਾਣ ਦਿੱਤਾ ਗਿਆ।
ਜਿਸ ਵਿੱਚ ਕਿਸਾਨਾਂ ਨੇ ਕੰਗਨਾ ਰਣੌਤ (Kangana Ranaut) ਨੂੰ ਮੁਆਫੀ ਮੰਗਣ ਲਈ ਕਿਹਾ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਜਦੋਂ ਤੱਕ ਕੰਗਨਾ ਰਣੌਤ (Kangana Ranaut) ਮੁਆਫੀ ਨਹੀਂ ਮੰਗ ਲੈਂਦੀ ਉਸ ਨੂੰ ਇੱਥੋਂ ਜਾਣ ਨਹੀਂ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਕੰਗਨਾ ਰਣੌਤ ਨੇ ਕਿਸਾਨਾਂ ਕੋਲੋਂ ਮੁਆਫੀ ਮੰਗ ਲਈ ਹੈ।
ਕਿਸਾਨਾਂ ਦੇ ਜ਼ਬਰਦਸਤ ਵਿਰੋਧ ਤੋਂ ਬਾਅਦ ਕੰਗਨਾ ਨੇ ਮੰਗੀ ਮਾਫ਼ੀ 'ਸ਼ਾਈਨਬਾਗ ਨੂੰ ਲੈਕੇ ਦਿੱਤਾ ਸੀ ਬਿਆਨ'
ਕਿਸਾਨਾਂ ਦੇ ਘਿਰਾਓ ਤੋਂ ਬਾਅਦ ਲੰਬਾ ਸਮਾਂ ਪਹਿਲਾਂ ਕੰਗਨਾ ਗੱਡੀ ਤੋਂ ਬਾਹਰ ਨਹੀਂ ਆਈ। ਇਸ ਤੋਂ ਬਾਅਦ ਗੱਡੀ ਤੋਂ ਬਾਹਰ ਕੰਗਨਾ ਰਾਣੌਤ ਨੇ ਮਹਿਲਾ ਕਿਸਾਨ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੈਂ ਤੂਹਾਨੂੰ ਕੁਝ ਵੀ ਨਹੀਂ ਕਿਹਾ ਮੈਂ ਸਿਰਫ ਸ਼ਾਈਨ ਬਾਗ 'ਚ ਬੈਠੀਆਂ ਬੀਬੀਆਂ ਨੂੰ ਉਹ ਸਭ ਕੁਝ ਕਿਹਾ ਸੀ। ਇਸ ਦੇ ਨਾਲ ਹੀ ਕੰਗਨਾ ਵਲੋਂ ਉਸ ਮਹਿਲਾ ਕਿਸਾਨ ਨੂੰ ਮਾਂ ਕਹਿ ਕੇ ਵੀ ਸੰਬੋਧਨ ਕੀਤਾ ਗਿਆ।
ਪੁਲਿਸ 'ਤੇ ਸੀਆਰਪੀਐਫ ਦਾ ਕੀਤਾ ਧੰਨਵਾਦ
ਕਿਸਾਨਾਂ ਵਲੋਂ ਕੀਤੇ ਕੰਗਨਾ ਰਣੌਤ ਦੇ ਘਿਰਾਓ ਤੋਂ ਬਾਅਦ ਜਦੋਂ ਮੁਆਫ਼ੀ ਮੰਗ ਕੇ ਕੰਗਨਾ ਕਿਸਾਨਾਂ ਦੇ ਘਿਰਾਓ ਤੋਂ ਨਿਕਲਦੀ ਹੈ ਤਾਂ ਉਸ ਵਲੋਂ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਕੇ ਪੰਜਾਬ ਪੁਲਿਸ ਅਤੇ ਸੀਆਰਪੀਐਫ ਦੇ ਜਵਾਨਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
ਮਹਿਲਾ ਕਿਸਾਨ ਨਾਲ ਗੱਲਬਾਤ ਕਰਦੀ ਹੋਈ ਕੰਗਨਾ 'ਰੋਪੜ 'ਚ ਵੀ ਹੋਣਾ ਸੀ ਘਿਰਾਓ'
ਕੀਰਤਪੁਰ ਸਾਹਿਬ ਕਿਸਾਨਾਂ ਦੇ ਘਿਰਾਓ ਤੋਂ ਨਿਕਲੀ ਕੰਗਨਾ ਰਣੌਤ ਦਾ ਰੂਪਨਗਰ 'ਚ ਵੀ ਕਿਸਾਨਾਂ ਵਲੋਂ ਘਿਰਾਓ ਕੀਤਾ ਜਾਣਾ ਸੀ। ਕਿਸਾਨਾਂ ਦਾ ਕਹਿਣਾ ਸੀ ਕਿ ਪੰਜਾਬ 'ਚ ਹਰ ਥਾਂ 'ਤੇ ਕੰਗਨਾ ਦੀ ਭੱਦੀ ਸ਼ਬਦਾਬਲੀ ਕਾਰਨ ਉਸਦਾ ਵਿਰੋਧ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਦੋਂ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਮਿਲੀ ਤਾਂ ਪੁਲਿਸ ਵਲੋਂ ਕੰਗਨਾ ਰਣੌਤ ਦਾ ਰੂਟ ਤਬਦੀਲ ਕਰ ਦਿੱਤਾ ਗਿਆ।
'ਮੌਬ ਲਿੰਚਿੰਗ ਦੀ ਕੀਤੀ ਸੀ ਗੱਲ'
ਇਸ ਤੋਂ ਪਹਿਲਾਂ ਜਦੋਂ ਕਿਸਾਨਾਂ ਵਲੋਂ ਕੰਗਨਾ ਰਣੌਤ ਦਾ ਘਿਰਾਓ ਕੀਤਾ ਗਿਆ ਤਾਂ ਉਸ ਵਲੋਂ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸਾਂਝੀ ਕਰਦਿਆਂ ਇਸ ਨੂੰ ਮੌਬ ਲਿੰਚਿੰਗ ਦੱਸਿਆ ਸੀ। ਕੰਗਨਾ ਨੇ ਕਿਹਾ ਸੀ ਕਿ ਜੇਕਰ ਉਸ ਕੋਲ ਸੁਰੱਖਿਆ ਨਾ ਹੁੰਦੀ ਤਾਂ ਹੁਣ ਤੱਕ ਪਤਾ ਨਹੀਂ ਉਸ ਨਾਲ ਕੀ ਹੁੰਦਾ। ਕੰਗਨਾ ਨੇ ਕਿਹਾ ਸੀ ਕਿ ਇਹ ਮੌਬ ਲਿੰਚਿੰਗ ਵਾਲੇ ਖੁਦ ਨੂੰ ਕਿਸਾਨ ਦੱਸਦੇ ਹਨ।
ਸ਼ੋਸਲ ਮੀਡੀਆ 'ਤੇ ਕਿਸਾਨਾਂ ਵਿਰੁੱਧ ਕੀਤੀ ਸੀ ਭੱਦੀ ਸ਼ਬਦਾਵਲੀ
ਬੀਤੇ ਦਿਨੀ 3 ਖੇਤੀ ਆਰਡੀਨੈਂਸ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਬਿਆਨ 'ਤੇ ਟਿੱਪਣੀ ਕਰਦਿਆਂ ਪੰਜਾਬੀਆਂ ਬਾਰੇ ਸ਼ੋਸਲ ਮੀਡੀਆ (Social media) 'ਤੇ ਭੱਦੀ ਸ਼ਬਦਾਵਲੀ ਕਰਨ ਵਾਲੀ ਕੰਗਨਾ ਰਣੌਤ (Kangana Ranaut) ਦਾ ਕੀਰਤਪੁਰ ਵਿੱਚ ਕਿਸਾਨਾਂ ਵੱਲੋਂ ਘਿਰਾਓ ਕੀਤਾ ਗਿਆ।
ਇਹ ਵੀ ਪੜ੍ਹੋ :ਕਿਸਾਨਾਂ ਨੇ ਘੇਰੀ ਕੰਗਨਾ ਰਣੌਤ, ਕਿਹਾ ਕਿਸਾਨਾਂ ਤੋਂ ਮੰਗੇ ਮੁਆਫ਼ੀ