ਸ੍ਰੀ ਅਨੰਦਪੂਰ ਸਾਹਿਬ: ਕਹਿੰਦੇ ਨੇ ਜਦੋਂ ਮਨੁੱਖ ਦੂਜੇ ਮਨੁੱਖ ਨੂੰ ਸਹਾਰਾ ਨਹੀਂ ਦਿੰਦਾ ਤਾਂ ਉਸ ਦਾ ਸਹਾਰਾ ਖ਼ੁਦ ਪਰਮਾਤਮਾ ਬਣਦਾ ਹੈ ਕੁਝ ਅਜਿਹੀ ਹੀ ਕਿਰਪਾ ਪਰਮਾਤਮਾ ਨੇ ਕੁਸ਼ਟ ਰੋਗੀਆਂ 'ਤੇ ਕੀਤੀ ਤੇ ਕਰੀਬ 30 ਪਰਿਵਾਰ, ਜਿਨ੍ਹਾਂ ਨੂੰ ਸਮਾਜ ਤੋਂ ਦਰਕਿਨਾਰ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ 2 ਵੇਲੇ ਦੀ ਰੋਟੀ ਤੇ ਰਹਿਣ ਨੂੰ ਛੱਤ ਦਿੱਤੀ, ਪਰ ਹੁਣ ਲਗਦਾ ਹੈ ਕਿ ਇਨ੍ਹਾਂ ਬੇਸਹਾਰਿਆਂ ਦਾ ਇਹ ਸਹਾਰਾ ਵੀ ਸਰਕਾਰ ਖੋਹ ਲਵੇਗੀ।
ਨੰਗਲ ਵਿਖੇ ਟ੍ਰੈਫਿਕ ਦੀ ਪਰੇਸ਼ਾਨੀ ਦੇ ਹੱਲ ਲਈ ਸਰਕਾਰ ਵੱਲੋਂ ਕਰੋੜਾਂ ਰੁਪਏ ਦਾ ਪ੍ਰੋਜੈਕਟ ਪਾਸ ਕੀਤਾ ਗਿਆ ਹੈ ਤੇ ਹੁਣ ਸਤਲੁਜ ਦਰਿਆ ਉਪਰ ਫਲਾਈਓਵਰ ਬਣਾਇਆ ਜਾ ਰਿਹਾ ਹੈ। ਇਸ ਨਾਲ ਨੰਗਲ ਵਿੱਚ ਲੱਗਣ ਵਾਲੇ ਟ੍ਰੈਫਿਕ ਜਾਮ ਤੋਂ ਨਿਜਾਤ ਮਿਲ ਸਕੇਗੀ ਪਰ ਮੁੱਖ ਸਮੱਸਿਆ ਫਲਾਈਓਵਰ ਦੇ ਰਸਤੇ ਵਿੱਚ ਆ ਰਿਹਾ 1975 ਦਾ ਰਾਮਕੁਸ਼ਟ ਆਸ਼ਰਮ ਹੈ, ਜਿੱਥੇ ਰਹਿੰਦੇ ਕਰੀਬ 70-80 ਲੋਕ ਇਸ ਆਸ਼ਰਮ ਦੀ ਛੱਤ ਤੋਂ ਬੇਘਰ ਹੋ ਜਾਣਗੇ।