ਪੰਜਾਬ

punjab

ETV Bharat / state

ਰੂਪਨਗਰ ਵਿਚ ਮਾਸਕ ਨਾ ਪਾਉਣ ਵਾਲਿਆ ਦੇ ਕੀਤੇ ਗਏ ਚਲਾਨ - Rupnagar

ਰੂਪਨਗਰ ਵਿਚ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਦੁਆਰਾ ਨਵੀਆਂ ਗਾਈਡ ਲਾਈਨਜ਼ ਨੂੰ ਲਾਗੂ ਕਰਵਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਵੱਲੋਂ ਫ਼ਰੀ ਮਾਸਕ ਵੀ ਵੰਡੇ ਜਾ ਰਹੇ ਹਨ।

ਰੂਪਨਗਰ ਵਿਚ ਮਾਸਕ ਨਾ ਪਾਉਣ ਵਾਲਿਆ ਦੇ ਕੀਤੇ ਗਏ ਚਲਾਨ
ਰੂਪਨਗਰ ਵਿਚ ਮਾਸਕ ਨਾ ਪਾਉਣ ਵਾਲਿਆ ਦੇ ਕੀਤੇ ਗਏ ਚਲਾਨ

By

Published : Apr 22, 2021, 2:11 PM IST

ਰੂਪਨਗਰ: ਪੰਜਾਬ ਵਿਚ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਕੋਰੋਨਾ ਤੋਂ ਬਚਣ ਲਈ ਮਾਸਿਕ ਪਹਿਨਣਾ ਜ਼ਰੂਰੀ ਹੈ।ਰੂਪਨਗਰ ਵਿਚ ਪ੍ਰਸ਼ਾਸਨ ਵੱਲੋਂ ਲਗਾਤਾਰ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਪ੍ਰਤੀ ਜਾਗਰੂਕ ਕਰਵਾਇਆ ਸੀ। ਪੁਲਿਸ ਪ੍ਰਸ਼ਾਸਨ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਸ਼ਹਿਰ ਵਿਚ ਚੈਕਿੰਗ ਕੀਤੀ ਗਈ ਜਿਹੜੇ ਲੋਕਾਂ ਨੇ ਮਾਸਕ ਨਹੀਂ ਪਹਿਨਿਆ ਸੀ ਉਨ੍ਹਾਂ ਦੇ ਚਲਾਨ ਕੱਟੇ ਗਏ ਹਨ।

ਇਸ ਬਾਰੇ ਅਖਿਲ ਚੌਧਰੀ, ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਪ੍ਰੈਸ ਨੋਟ ਰਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਕੋਵਿਡ-19 ਸਬੰਧੀ ਪੰਜਾਬ ਸਰਕਾਰ ਵੱਲੋਂ ਜਾਰੀ ਨਵੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ।ਸ਼ਹਿਰ ਦੇ ਮੈਰਿਜ ਪੈਲਿਸ ਅਤੇ ਹੋਰ ਇਕੱਠੇ ਹੋਣ ਵਾਲੀਆਂ ਥਾਵਾਂ ਉੱਤੇ ਚੈਕਿੰਗ ਕੀਤੀ ਜਾ ਰਹੀ ਹੈ।ਪੰਜਾਬ ਸਰਕਾਰ ਦੀ ਹਦਾਇਤ ਮੁਤਾਬਿਕ ਕਿਸੇ ਵੀ ਜਗ੍ਹਾ ਉੱਤੇ 20 ਤੋਂ ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਹਨ।

ਪੁਲਿਸ ਅਧਿਕਾਰੀਆਂ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਾਲ ਮਿਲ ਕੇ ਰੈਗੂਲੇਸ਼ਨ ਪਾਸ ਕੀਤੇ ਜਾ ਰਹੇ ਹਨ ਕਿ ਕੋਈ ਵੀ ਵਿਅਕਤੀ ਬਿਨਾਂ ਮਾਸਕ ਦੇ ਪਿੰਡ ਵਿਚ ਨਹੀਂ ਆ ਸਕਦਾ ਹੈ।ਇਸ ਦੌਰਾਨ 350 ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਜੋ ਸਖ਼ਤੀ ਨਾਲ ਕੋਰੋਨਾ ਸੰਬੰਧੀ ਹਦਾਇਤਾਂ ਨੂੰ ਲਾਗੂ ਕਰ ਰਹੇ ਹਨ। ਪੁਲਿਸ ਅਤੇ ਕਈ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਫ਼ਰੀ ਮਾਸਕ ਵੀ ਬੰਦੇ ਜਾ ਰਹੇ ਹਨ।

ਐਸ.ਐਸ.ਪੀ. ਰੂਪਨਗਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਜਾਰੀ ਨਵੀਆਂ ਹਦਾਇਤਾਂ ਨੂੰ ਲਾਗੂ ਕਰਨ ਵਿੱਚ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਸਾਰਿਆਂ ਦੀ ਤੰਦਰੁਸਤੀ ਲਈ ਸਿਹਤਮੰਦ ਮਾਹੌਲ ਨੂੰ ਯਕੀਨੀ ਬਣਾਇਆ ਜਾ ਸਕੇ।

ਇਹ ਵੀ ਪੜੋ:ਲੁਧਿਆਣਾ 'ਚ ਕੋਰੋਨਾ ਦੇ 974 ਨਵੇਂ ਕੇਸ ਆਏ ਸਾਹਮਣੇ, 11 ਮਰੀਜ਼ਾ ਦੀ ਹੋਈ ਮੌਤ

ABOUT THE AUTHOR

...view details