ਰੋਪੜ : ਐੱਸਐੱਸਪੀ ਰੂਪਨਗਰ ਸ੍ਰੀ ਅਖਿਲ ਚੌਧਰੀ ਦੇ ਹੁਕਮਾਂ ਅਨੁਸਾਰ ਰੂਪਨਗਰ ਟ੍ਰੈਫਿਕ ਪੁਲਿਸ ਵੱਲੋਂ ਅੱਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਦੇ ਹੋਏ ਕਾਲਜ ਰੋਡ ਅਤੇ ਸ਼ਹਿਰ ਦੇ ਵੱਖ ਵੱਖ ਪੁਆਇੰਟਾਂ ਤੇ ਨਾਕਾਬੰਦੀ ਕਰਕੇ ਚਲਾਨ ਕੱਟੇ ਗਏ।
ਰੋਪੜ ਪੁਲਿਸ ਸਖ਼ਤ, ਮੋਟਰ ਸਾਈਕਲ 'ਤੇ ਪਟਾਕੇ ਵਜਾਉਣ ਵਾਲਿਆਂ ਦੇ ਕੱਟੇ ਚਲਾਣ - Invoices cut by blockade
ਐੱਸਐੱਸਪੀ ਰੂਪਨਗਰ ਸ੍ਰੀ ਅਖਿਲ ਚੌਧਰੀ ਦੇ ਹੁਕਮਾਂ ਅਨੁਸਾਰ ਰੂਪਨਗਰ ਟ੍ਰੈਫਿਕ ਪੁਲਿਸ ਵੱਲੋਂ ਅੱਜ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤੀ ਕਰਦੇ ਹੋਏ ਕਾਲਜ ਰੋਡ ਅਤੇ ਸ਼ਹਿਰ ਦੇ ਵੱਖ ਵੱਖ ਪੁਆਇੰਟਾਂ 'ਤੇ ਨਾਕਾਬੰਦੀ ਕਰਕੇ ਚਲਾਨ ਕੱਟੇ ਗਏ।
ਟ੍ਰੈਫ਼ਿਕ ਪੁਲਿਸ ਨੇ ਕੱਟੇ ਚਲਾਨ
ਟ੍ਰੈਫਿਕ ਇੰਚਾਰਜ ਸ੍ਰੀ ਸੀਤਾ ਰਾਮ ਨੇ ਦੱਸਿਆ ਕਿ ਸ਼ਹਿਰ ਵਿੱਚ ਬੁਲਟ ਮੋਟਰਸਾਈਕਲਾਂ ਦੇ ਪਟਾਕੇ ਮਾਰਨ ਵਾਲੇ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵ੍ਹੀਕਲ ਚਾਲਕਾਂ ਦੇ ਕੁੱਲ 17 ਚਲਾਣ ਕੀਤੇ ਗਏ ਹਨ ਅਤੇ ਇਹ ਕਾਰਵਾਈ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ ਅਤੇ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।