ਰੋਪੜ : ਬਾਬਾ ਨਾਨਕ ਦੇ 550ਵੇਂ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਰਵਾਨਾ ਹੋਇਆ ਕੌਮਾਂਤਰੀ ਨਗਰ ਕੀਰਤਨ ਜੋ ਬੀਤੇ ਦਿਨ ਸ੍ਰੀ ਆਨੰਦਪੁਰ ਸਾਹਿਬ ਤੋਂ ਰੂਪਨਗਰ ਪੁੱਜਿਆ ਸੀ ਉਹਦਾ ਰੂਟ ਪਲਾਨ ਬਦਲਿਆ ਗਿਆ ਅਤੇ ਇਸ ਮਹਾਨ ਨਗਰ ਕੀਰਤਨ ਦਾ ਸਿਆਸੀਕਰਨ ਕੀਤਾ ਗਿਆ ਜਿਸ ਨੂੰ ਲੈ ਕੇ ਰੂਪਨਗਰ ਦੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ।
ਰੂਪਨਗਰ ਵਿੱਚ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਬਾਰ ਕੌਂਸਲ ਦੇ ਪ੍ਰਧਾਨ ਜੇ.ਪੀ ਢੇਰ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਤੋਂ ਇਹ ਨਗਰ ਕੀਰਤਨ ਕੀਰਤਪੁਰ ਸਾਹਿਬ ਅਤੇ ਰਸਤੇ ਵਿੱਚ ਪੈਂਦੇ ਅਨੇਕਾਂ ਇਤਿਹਾਸਕ ਗੁਰਦੁਆਰਿਆਂ ਤੋਂ ਅਤੇ ਰੂਪਨਗਰ ਵਿੱਚ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਬੰਧਿਤ ਗੁਰਦੁਆਰਾ ਭੱਠਾ ਸਾਹਿਬ ਵੱਲ ਆਉਣ ਦੀ ਬਜਾਏ ਨੂਰਪੁਰ ਬੇਦੀ ਅਤੇ ਦੂਸਰੇ ਰਸਤਿਆਂ ਤੋਂ ਰੋਪੜ ਲਿਆਂਦਾ ਗਿਆ।